Punjabi Kavita-Poem "Shishe Vich Kaka" "ਸ਼ੀਸ਼ੇ ਵਿਚ ਕਾਕਾ " ਪੰਜਾਬੀ ਕਵਿਤਾ for kids and Students in Punjabi Language.

 

ਸ਼ੀਸ਼ੇ ਵਿਚ ਕਾਕਾ 
Shishe Vich Kaka

 

ਸਾਡੇ ਸ਼ੀਸ਼ੇ ਵਿਚ ਇਕ ਕਾਕਾ ਏ, ਜੋ ਮੇਰੀਆਂ ਗੈਸਾਂ ਕਰਦਾ ਏ

ਮੈਂ ਉਸ ਦੇ ਹੱਥ ਕੋਈ ਚੀਜ਼ ਧਰਾਂ ਉਹ ਮੇਰੇ ਹੱਥ 'ਤੇ ਧਰਦਾ ਏ

 

ਮੈਂ ਹਸਦਾ ਹਾਂ ਤਾਂ ਹਸਦਾ ਏ

ਮੈਂ ਰੋਵਾਂ ਤਾਂ ਉਹ ਰੋਂਦਾ ਏ

ਮੈਂ ਬਹਿ ਜਾਵਾਂ ਤਾਂ ਬਹਿ ਜਾਂਦਾ

ਮੈਂ ਪੈ ਜਾਵਾਂ ਤਾਂ ਪੈ ਜਾਂਦਾ

ਅਸੀਂ ਦੋਵੇਂ ਖੇਡੀ ਜਾਂਦੇ ਹਾਂ ਢਿੱਡ ਖੇਡ-ਖੇਡ ਨਾ ਭਰਦਾ ਏ…

 

ਮੈਂ ਉਸਨੂੰ ਕੋਲ ਬੁਲਾਉਂਦਾ ਹਾਂ

ਉਹ ਮੈਨੂੰ ਕੋਲ ਬੁਲਾਉਂਦਾ ਏ

ਮੈਂ ਉਸਨੂੰ ਹੱਥ ਲਗਾਉਂਦਾ ਹਾਂ

ਉਹ ਮੈਨੂੰ ਹੱਥ ਲਗਾਉਂਦਾ ਏ

ਉਹ ਮੇਰੇ ਵਾਂਗੂੰ ਤੋਤਲੀਆਂ, ਬੜੀਆਂ ਹੀ ਗੱਲਾਂ ਕਰਦਾ ਏ...

 

ਕਦੇ ਘੂਰੀ ਵੱਟ ਡਰਾਉਂਦਾ ਏ

ਕਦੇ ਆਪਣੇ ਕੋਲ ਬੁਲਾਉਂਦਾ ਏ

ਮੇਰੇ ਵਾਂਗ ਹੱਥ ਹਿਲਾਉਂਦਾ ਏ

ਕਦੇ ਮੈਨੂੰ ਕੁਝ ਸਮਝਾਉਂਦਾ ਏ

ਮੈਂ ਉਹਦੇ ਕੋਲੋਂ ਡਰ ਜਾਵਾਂ, ਉਹ ਮੇਰੇ ਕੋਲੋਂ ਡਰਦਾ ਏ..

 

ਮੈਂ ਸ਼ੀਸ਼ੇ ਪਿੱਛੇ ਭੱਜਦਾ ਹਾਂ

ਫਿਰ ਉਸਨੂੰ ਲੱਭਣ ਲਗਦਾ ਹਾਂ

ਉਹ ਕਿੱਥੇ ਜਾ ਲੁਕ ਜਾਂਦਾ ਏ

ਮੈਨੂੰ ਨਾ ਨਜ਼ਰੀਂ ਆਂਦਾ ਏ

ਉਹ ਖ਼ਬਰੇ ਕਿੱਥੇ ਖੋ ਜਾਵੇ, ਸ਼ੀਸ਼ੇ ਪਿੱਛੇ ਤਾਂ ਪਰਦਾ ਏ…

Post a Comment

0 Comments