Punjabi Essay, Paragraph on "Diwali", "ਦੀਵਾਲੀ " for Class 8, 9, 10, 11, 12 of Punjab Board, CBSE Students in Punjabi Language.

ਦੀਵਾਲੀ 
Diwaliਲੇਖ ਨੰਬਰ :- 01


ਸਾਡੇ ਦੇਸ਼ ਭਾਰਤ ਅੰਦਰ ਤਿਉਹਾਰ ਜਿੰਨੇ ਖੁਸ਼ੀ ਨਾਲ ਮਨਾਏ ਜਾਂਦੇ ਹਨ ਉਨੇ ,ਕਿਸੇ ਦੂਜੇ ਦੇਸ ਵਿੱਚ ਨਹੀਂ ਮਨਾਏ ਜਾਂਦੇ। ਦੀਵਾਲੀ ਸਾਰੇ ਭਾਰਤ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ


ਕਤੱਕ ਦੀ ਹਨੇਰੀ ਰਾਤ ਨੂੰ ਦੀਵਿਆਂ ਦੀ ਰੋਸ਼ਨੀ ਨਾਲ ਹਨੇਰੇ ਨੂੰ ਦੂਰ ਕੀਤਾ ਜਾਂਦਾ ਹੈ ਦੀਵਾਲੀ ਦੁਸ਼ਹਿਰੇ ਤੋਂ ਠੀਕ 20 ਦਿਨ ਪਿੱਛੋਂ ਮਨਾਈ ਜਾਂਦੀ ਹੈ ਇਸ ਦਿਨ ਹੀ ਅਯੁੱਧਿਆ ਦੇ ਰਾਜਾ ਸ੍ਰੀ ਰਾਮ ਚੰਦਰ ਜੀ ਚੌਦਾਂ ਵਰਿਆਂ ਦਾ ਬਨਵਾਸ ਕੱਟ ਕੇ ਅਯੁੱਧਿਆ ਵਿੱਚ ਵਾਪਸ ਆਏ · ਸਨ ਇਸ ਕਰਕੇ ਅਯੁੱਧਿਆ ਵਾਸੀਆਂ ਨੇ ਉਹਨਾਂ ਦੇ ਆਉਣ ਦੀ ਖੁਸ਼ੀ . ਵਿੱਚ ਘਿਉ ਦੇ ਦੀਵੇ ਬਾਲੇ ਸਨ


ਜੈਨੀਆਂ ਦੇ ਗੁਰੂ ਮਹਾਵੀਰ ਜੀ ਨੂੰ ਇਸ ਦਿਨ ਨਿਰਵਾਨ ਪ੍ਰਾਪਤ ਹੋਇਆ ਸੀ ਇਸ ਕਰਕੇ ਜੈਨੀ ਲੋਕ ਦੀਵਾਲੀ ਨੂੰ ਧੂਮ ਧਾਮ ਨਾਲ ਮਨਾਉਂਦੇ ਹਨ

ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ 52 ਪਹਾੜੀ ਰਾਜਿਆਂ ਨੂੰ ਛਡਾਇਆ ਸੀ ਤੇ ਦੀਵਾਲੀ ਵਾਲੇ ਦਿਨ ਉਹ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਪਹੁੰਚੇ ਸਨ ਇਸ ਕਰਕੇ ਸਿੱਖ ਲੋਕ ਦੀਵਾਲੀ ਨੂੰ ਧੂਮਧਾਮ ਨਾਲ ਮਨਾਉਂਦੇ ਹਨ


ਦੀਵਾਲੀ ਵਾਲੇ ਦਿਨ ਭਾਰਤ ਦੇ ਹਰ ਸ਼ਹਿਰ ਪਿੰਡ ਵਿੱਚ ਬਹੁਤ ਚਹਿਲ ਪਹਿਲ ਹੁੰਦੀ ਹੈ ਚਾਰੋ ਪਾਸੇ ਰੌਣਕਾਂ ਨਾਲ ਭਰਪੂਰ ਬਾਜ਼ਾਰ ਹੁੰਦੇ ਹਨ ਲਕੀ ਦੀਵਾਲੀ ਤੋਂ ਠੀਕ ਮਹੀਨਾ ਪਹਿਲਾਂ ਆਪਣੇ ਘਰਾਂ ਦੀ ਸਾਫ਼ ਸਫ਼ਾਈ ਤੇ ਰੰਗ ਰੋਗਨ ਕਰਾਉਣਾਂ ਸ਼ੁਰੂ ਕਰ ਦਿੰਦੇ ਹਨ ਉਹ ਵਿਸ਼ੇਸ਼ ਤੌਰ ਤੇ ਆਪਣੇ ਘਰਾਂ ਨੂੰ ਰੰਗ ਬਿਰੰਗੀ ਬਿਜਲੀ ਦੀ ਲਾਈਟਾਂ ਤੋਂ ਨਾਲ ਸਜਾਉਂਦੇ ਹਨ


ਦੀਵਾਲੀ ਤਾਂ ਅੰਮ੍ਰਿਤਸਰ ਦੀ ਕਾਫੀ ਮਸ਼ਹੂਰ ਮੰਨੀ ਗਈ ਹੈ ਸ਼ਾਮ ਨੂੰ ਨੂੰ ਹਰਿਮੰਦਰ ਸਾਹਿਬ ਵਿਖੇ ਹੁੰਦੀ ਦੀਪਮਾਲਾ ਨੂੰ ਵੇਖਣ ਲਈ ਸਾਰੇ ਸੰਸਾਰ ਭਰ ਵਿੱਚੋਂ ਲੋਕ ਆਉਂਦੇ ਹਨ ਸਰੋਵਰ ਦੇ ਚਾਰੋ ਪਾਸੇ ਜਗਦੇ ਹੋਏ ਦੀਵਿਆਂ ਦਾ ਨਜ਼ਾਰਾ ਇੱਕ ਅਦਭੁੱਤ ਦ੍ਰਿਸ਼ ਪੇਸ਼ ਕਰਦਾ ਹੈ। 


ਦੀਵਾਲੀ ਭਾਵੇਂ ਕਿ ਰਾਤ ਨੂੰ ਮਨਾਈ ਜਾਂਦੀ ਹੈ ਲੇਕਿਨ ਲੋਕਾਂ ਦੇ ਵਿੱਚ ਇਸ ਨੂੰ ਮਨਾਉਣ ਦਾ ਚਾਅ ਸਵੇਰ ਤੋਂ ਹੀ ਹੁੰਦਾ ਹੈ। ਲੋਕ ਬਾਜ਼ਾਰਾਂ - ਵਿੱਚ ਮਠਿਆਈ, ਆਤਿਸ਼ਬਾਜੀ ਖਰੀਦਦੇ ਹਨ ਇਸ ਦਿਨ ਆਪਣੇ ਤੇ ਯਾਰਾਂ ਦੋਸਤਾਂ, ਰਿਸ਼ਤੇਦਾਰਾਂ ਨੂੰ ਇਸ ਵੰਦਨ ਮਿਠਾਈ ਦੇ ਡਿੱਬੇ ਦੇ ਕੇ ਖੁਸ਼ੀ ਮਹਿਸੂਸ ਕਰਦੇ ਹਨ ਰਾਤ ਨੂੰ ਲੋਕ ਲੱਛਮੀ ਦੀ ਪੂਜਾ ਕਰਦੇ ਹਨ ਤੇ ਉਹਨਾਂ ਦਾ ਵਿਚਾਰ ਜੇਕਰ ਰਾਤ ਨੂੰ ਘਰ ਦੇ ਦਰਵਾਜ਼ੇ ਖਿੜਕੀਆਂ . ਖੁੱਲੀਆਂ ਰੱਖ ਕੇ ਸੋਵਾਂਗੇ ਤਾਂ ਲੱਛਮੀ ਉਹਨਾਂ ਦੇ ਘਰ ਜ਼ਰੂਰ ਆਵੇਗੀ ਕਈ ਲੋਕ ਇਸ ਦਿਨ ਜੂਆ ਵੀ ਖੇਡਦੇ ਹਨ ਜਿਹੜੀ ਕਿ . ਬਹੁਤ ਹੀ ਮਾੜੀ ਆਦਤ ਹੈ


ਇਹ ਤਿਉਹਾਰ ਲੋਕਾਂ ਵਿੱਚ ਆਪਸ ਅੰਦਰ ਪ੍ਰੇਮ ਪਿਆਰ ਵਧਾਉਂਦਾ . ਹੈ ਤੇ ਨਵੀਂ ਸਾਂਝ ਪੈਦਾ ਕਰਦਾ ਹੈ


ਲੇਖ ਨੰਬਰ :- 02 ਦੀਵਾਲੀ 
Diwali ‘ਦੀਵਾਲੀ’ ਰੋਸ਼ਨੀ ਦਾ ਤਿਉਹਾਰ ਹੈ। ਦੀਵਾਲੀ ਦੀ ਰਾਤ ਨੂੰ ਘਰਾਂ, ਦੁਕਾਨਾਂ ਨੂੰ ਰੌਸ਼ਨੀਆਂ ਨਾਲ ਸਜਾਇਆ ਜਾਂਦਾ ਹੈ। ਇਹ ਹਿੰਦੂਆਂ ਦਾ ਇੱਕ ਮਹੱਤਵਪੂਰਨ ਪ੍ਰਸਿੱਧ ਤਿਉਹਾਰ ਹੈ। ਦੀਵਾਲੀ ਪੂਰੇ ਭਾਰਤ ਵਿੱਚ ਮਨਾਈ ਜਾਂਦੀ ਹੈ। ਇਹ ਦਿਨ ਕਾਰਤਿਕ ਮਹੀਨੇ (ਅਕਤੂਬਰ ਜਾਂ ਨਵੰਬਰ ਵਿੱਚ) ਦੇ ਅਮਾਵਸਿਯਾ 'ਤੇ ਆਉਂਦਾ ਹੈ।


ਘਰਾਂ ਅਤੇ ਦੁਕਾਨਾਂ ਦੀ ਸਫਾਈ ਅਤੇ ਪੇਂਟ ਕੀਤਾ ਜਾਂਦਾ ਹੈ। ਵੱਖ-ਵੱਖ ਤਰ੍ਹਾਂ ਦੇ ਪਕਵਾਨ ਅਤੇ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਪਿਆਰੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਘਰ ਤੋਹਫ਼ੇ ਅਤੇ ਮਿਠਾਈਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਲੋਕ ਦੁਸ਼ਮਣੀ ਭੁਲਾ ਕੇ ਰਲ-ਮਿਲ ਕੇ ਤਿਉਹਾਰ ਮਨਾਉਂਦੇ ਹਨ। ਬੱਚੇ ਇੱਕ ਮਹੀਨਾ ਪਹਿਲਾਂ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੰਦੇ ਹਨ, ਫਿਰ ਦੀਵਾਲੀ ਦੀ ਰਾਤ ਨੂੰ ਬਜ਼ੁਰਗ ਵੀ ਪਟਾਕਿਆਂ ਦੀ ਰੌਣਕ ਵਿੱਚ ਸ਼ਾਮਲ ਹੋ ਜਾਂਦੇ ਹਨ।


ਦੀਵਾਲੀ ਦੀ ਰਾਤ ਨੂੰ ਧਨ-ਦੌਲਤ ਦੀ ਦੇਵੀ ਲਕਸ਼ਮੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਦੁਕਾਨਦਾਰ ਅਤੇ ਵਪਾਰੀ ਨਵੇਂ ਖਾਤੇ ਖੋਲ੍ਹਦੇ ਹਨ। ਇਹ ਦਿਨ ਖੁਸ਼ੀ, ਮੌਜ-ਮਸਤੀ ਅਤੇ ਅਨੰਦ ਦਾ ਹੈ। ਤਿਉਹਾਰ ਦੇ ਉਤਸ਼ਾਹ ਵਿੱਚ ਲੋਕ ਰੰਗ-ਬਿਰੰਗੇ ਨਵੇਂ ਕੱਪੜੇ ਪਹਿਨ ਕੇ ਬਾਜ਼ਾਰਾਂ ਅਤੇ ਇੱਕ ਦੂਜੇ ਦੇ ਘਰਾਂ ਨੂੰ ਜਾਂਦੇ ਹਨ। ਧਨਤੇਰਸ 'ਤੇ, ਦੀਵਾਲੀ ਤੋਂ ਇਕ ਦਿਨ ਪਹਿਲਾਂ, ਲੋਕ ਨਵੇਂ ਭਾਂਡੇ, ਗਹਿਣੇ ਆਦਿ ਖਰੀਦਦੇ ਹਨ।


ਦੀਵਾਲੀ ਦੇ ਨਾਲ ਸਰਦੀ ਵੀ ਆਉਂਦੀ ਹੈ। ਚੌਦਾਂ ਸਾਲਾਂ ਦੇ ਬਨਵਾਸ ਤੋਂ ਬਾਅਦ ਰਾਵਣ 'ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜਦੋਂ ਭਗਵਾਨ ਰਾਮ ਲਕਸ਼ਮਣ ਅਤੇ ਸੀਤਾ ਨਾਲ ਅਯੁੱਧਿਆ ਪਰਤੇ ਤਾਂ ਅਯੁੱਧਿਆ ਵਾਸੀਆਂ ਨੇ ਉਨ੍ਹਾਂ ਦੇ ਆਉਣ ਦੀ ਖੁਸ਼ੀ ਵਿਚ ਘਿਓ ਦੇ ਦੀਵੇ ਜਗਾਏ। ਇਸੇ ਲਈ ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਕ੍ਰਿਸ਼ਨ ਨੇ ਨਰਕਾਸੁਰ ਦਾ ਵੱਧ ਕੀਤਾ ਸੀ। ਹਿੰਦੂ ਇਸ ਤਿਉਹਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ।


ਇਹ ਤਿਉਹਾਰ ਭਾਰਤ ਦੇ ਹਰ ਹਿੱਸੇ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ।


ਲੇਖ ਨੰਬਰ :- 03ਪੰਜਾਬੀ ਲੇਖ "ਦੀਵਾਲੀ"


ਭੂਮਿਕਾ


ਤਿਥ-ਤਿਉਹਾਰ ਲੋਕ ਜੀਵਨ ਦਾ ਸੱਚਾ-ਸੁੱਚਾ ਪ੍ਰਗਟਾਵਾ ਹਨ। ਇਨ੍ਹਾਂ ਵਿੱਚ ਕਿਸੇ ਕੌਮ ਦੀ ਹਜ਼ਾਰਾਂ ਵਰ੍ਹਿਆਂ ਦੀ ਅਕਲ ਅਤੇ ਤਜ਼ਰਬਾ ਹੀ ਸ਼ਾਮਲ ਨਹੀਂ ਹੁੰਦਾ ਸਗੋਂ ਕਿਸੇ ਕੌਮ ਦਾ ਸੁਭਾਅ ਵੀ ਉਲੀੜਿਆ ਹੁੰਦਾ ਹੈ।ਉਸ ਕੌਮ ਦੀ ਸਹੀ ਜਾਣਕਾਰੀ ਵੀ ਇਨ੍ਹਾਂ ਤਿਉਹਾਰਾਂ ਤੋਂ ਮਿਲ ਜਾਂਦੀ ਹੈ। ਜੇਕਰ ਇਹ ਤਿਉਹਾਰ ਨਾ ਹੁੰਦੇ ਤਾਂ ਪੰਜਾਬੀਆਂ ਦਾ ਸੁਭਾਅ ਯਕੀਨਣ ਹੁਣ ਵਾਂਗ ਖੁੱਲ੍ਹਦਿਲਾ ਅਤੇ ਰੰਗੀਨ ਨਾ ਹੁੰਦਾ।


ਅਰਥ


ਤਿਥ-ਤਿਉਹਾਰਾਂ ਦਾ ਸੰਬੰਧ ਸਾਡੇ ਸਾਂਝੇ ਵਲਵਲਿਆਂ ਨਾਲ ਹੈ। ਖ਼ਾਸ-ਖ਼ਾਸ ਮੌਕਿਆਂ 'ਤੇ ਸਾਂਝੇ ਰੂਪ ਵਿੱਚ ਕੀਤੀਆਂ ਵਿਸ਼ੇਸ਼ ਵਿਧੀਆਂ ਅਤੇ ਕਿਰਿਆਵਾਂ ਹੀ ਤਿਥ-ਤਿਉਹਾਰਾਂ ਦਾ ਰੂਪ ਧਾਰਨ ਕਰ ਲੈਂਦੀਆਂ ਹਨ।‘ਦੀਵਾਲੀ’ ਸ਼ਬਦ ‘ਦੀਪਾਵਲੀ’ ਅਰਥਾਤ ‘ਦੀਪਮਾਲਾ’ ਤੋਂ ਬਣਿਆ ਹੈ ਜਿਸ ਤੋਂ ਭਾਵ ਹੈ : ਦੀਵਿਆਂ ਦੀਆਂ ਕਤਾਰਾਂ, ਪਾਲਾਂ ਜਾਂ ਮਾਲਾ ਦੀਵਾਲੀ ਵਾਲੀ ਰਾਤ ਲੋਕ ਆਪਣੇ ਘਰਾਂ ਦੀਆਂ ਕੰਧਾਂ, ਮੁੱਖ ਦੁਆਰ ਅਤੇ ਬਨੇਰਿਆਂ ਉੱਤੇ ਦੀਵੇ ਜਾਂ ਮੋਮਬੱਤੀਆਂ ਦੀਆਂ ਕਤਾਰਾਂ ਲਗਾ ਦੇਂਦੇ ਹਨ। ਅੱਜ-ਕੱਲ੍ਹ ਦੀਵਿਆਂ ਦੀ ਥਾਂ ਬਲਬਾਂ ਦੀਆਂ ਲੜੀਆਂ ਨੇ ਲੈ ਲਈ ਹੈ।


ਕੌਮੀ ਤਿਉਹਾਰ


ਪੰਜਾਬ ਵਿੱਚ ਤਿਥ-ਤਿਉਹਾਰਾਂ ਦਾ ਕਾਫ਼ਲਾ ਨਿਰੰਤਰ ਚੱਲਦਾ ਰਹਿੰਦਾ ਹੈ। ਇਨ੍ਹਾਂ ਵਿੱਚੋਂ ਕੁਝ ਤਿਉਹਾਰ ਮਨੁੱਖੀ ਮਨ ਦੀ ਕੁਦਰਤ ਨਾਲ ਇੱਕਸੁਰਤਾ ਨੂੰ ਪ੍ਰਗਟ ਕਰਦੇ ਹਨ ਅਤੇ ਰੁੱਤਾਂ ਦੇ ਗੇੜ ਵਿੱਚੋਂ ਪੈਦਾ ਹੁੰਦੇ ਹਨ। ਕੁਝ ਦਾ ਸੰਬੰਧ ਇਤਿਹਾਸ ਜਾਂ ਮਿਥਹਾਸ ਨਾਲ ਹੈ। ਇਨ੍ਹਾਂ ਵਿੱਚੋਂ ਪ੍ਰਮੁੱਖ ਤਿਉਹਾਰ ਦੀਵਾਲੀ ਭਾਰਤ ਦਾ ਕੌਮੀ ਤਿਉਹਾਰ ਹੈ। ਇਹ ਸਾਡਾ ਸਰਬ- ਸਾਂਝਾ ਤਿਉਹਾਰ ਹੈ ਜੋ ਸਾਰੇ ਭਾਰਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ।


ਨਿਸ਼ਚਿਤ ਸਮਾਂ


ਦੀਵਾਲੀ ਹਰ ਸਾਲ ਕੱਤਕ ਦੀ ਮੱਸਿਆ ਨੂੰ ਆਉਂਦੀ ਹੈ। ਆਮ ਤੌਰ 'ਤੇ ਇਹ ਦਿਨ ਦਸਹਿਰੇ ਤੋਂ ਵੀਹ ਦਿਨ ਮਗਰੋਂ ਆਉਂਦਾ ਹੈ। ਮੱਸਿਆ ਦੀ ਇਹ ਰਾਤ ਜ਼ਿਆਦਾਤਰ ਨਵੰਬਰ ਮਹੀਨੇ ਵਿੱਚ ਆਉਂਦੀ ਹੈ। ਰਾਤ ਨੂੰ ਜਗਦੀ ਦੀਵਿਆਂ ਦੀ ਰੋਸ਼ਨੀ ਲੋਕਾਂ ਦੇ ਦਿਲਾਂ ਦੀਆਂ ਹਨੇਰੀਆਂ ਗੁੱਠਾਂ ਨੂੰ ਵੀ ਰੁਸ਼ਨਾ ਦਿੰਦੀ ਹੈ।ਹਿੰਦੂਆਂ-ਸਿੱਖਾਂ ਦਾ ਸਾਂਝਾ ਤਿਉਹਾਰ


ਦੀਵਾਲੀ ਹਿੰਦੂਆਂ-ਸਿੱਖਾਂ ਦਾ ਸਾਂਝਾ ਤਿਉਹਾਰ ਹੈ। ਇਸ ਸਰਬ-ਸਾਂਝੇ ਤਿਉਹਾਰ ਨਾਲ ਕਈ ਇਤਿਹਾਸਿਕ ਘਟਨਾਵਾਂ ਜੁੜੀਆਂ ਹੋਈਆਂ ਹਨ। ਇਸ ਦਿਨ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਣਵਾਸ ਕੱਟ ਕੇ ਸੀਤਾ ਜੀ ਸਮੇਤ ਵਾਪਸ ਅਯੁੱਧਿਆ ਆਏ ਸਨ। ਉਨ੍ਹਾਂ ਦੇ ਆਉਣ ਦੀ ਖ਼ੁਸ਼ੀ ਵਿੱਚ ਅਯੁੱਧਿਆ ਨਿਵਾਸੀਆਂ ਨੇ ਦੀਪਮਾਲਾ ਕਰਕੇ ਖ਼ੁਸ਼ੀਆਂ ਮਨਾਈਆਂ। ਇਸੇ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਵਾਪਸ ਅੰਮ੍ਰਿਤਸਰ ਪੁੱਜੇ ਸਨ। ਇਸ ਖ਼ੁਸ਼ੀ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਪਮਾਲਾ ਕੀਤੀ ਗਈ।ਹੋਰ ਇਤਿਹਾਸ


ਇਸ ਦਿਨ ਰਾਜਾ ਬਿਕਰਮਾਦਿੱਤ ਨੇ ਸਿੰਘਾਸਨ ਸੰਭਾਲਿਆ ਸੀ। ਇਸ ਸ਼ਾਹੀ ਜਿੱਤ ਦੀ ਖ਼ੁਸ਼ੀ ਦੀਵੇ ਜਗਾ ਕੇ ਮਨਾਈ ਜਾਂਦੀ ਹੈ। ਇੱਕ ਹੋਰ ਵਿਚਾਰ ਅਨੁਸਾਰ ਇਸ ਦਿਨ ਭਗਵਾਨ ਮਹਾਂਵੀਰ ਨੇ ਮੁਕਤੀ ਪ੍ਰਾਪਤ ਕੀਤੀ ਸੀ। ਜਿੱਤ ਦੀ ਖ਼ੁਸ਼ੀ ਵਿੱਚ ਜੈਨ ਧਰਮ ਨੂੰ ਮੰਨਣ ਵਾਲਿਆਂ ਨੇ ਦੀਪਮਾਲਾ ਕੀਤੀ। ਇਸ ਤਰ੍ਹਾਂ ਦੀਵਾਲੀ ਮਨਾਉਣ ਵਿੱਚ ਕਸ਼ਟਾਂ ਤੋਂ ਮੁਕਤੀ ਪ੍ਰਾਪਤ ਕਰਨ ਦੀ ਭਾਵਨਾ ਰਲੀ ਹੋਈ ਹੈ। ਕਈ ਹੋਰ ਪੌਰਾਣਿਕ ਕਥਾਵਾਂ ਵੀ ਦੀਵਾਲੀ ਨਾਲ ਜੁੜੀਆਂ ਹੋਈਆਂ ਹਨ।ਦੀਵਾਲੀ ਦੀ ਤਿਆਰੀ


ਸਾਰਾ ਭਾਰਤ ਦੀਵਾਲੀ ਨੂੰ ਬੇਸਬਰੀ ਨਾਲ ਉਡੀਕਦਾ ਹੈ। ਨਵੀਨ ਕਾਮਨਾਵਾਂ ਨਾਲ ਸੰਬੰਧਿਤ ਇਹ ਤਿਉਹਾਰ ਅਸਲ ਵਿੱਚ ਮੌਸਮੀ ਤਿਉਹਾਰ ਹੈ ਜੋ ਪੁਰਾਤਨ ਸਮੇਂ ਤੋਂ ਮਨਾਇਆ ਜਾ ਰਿਹਾ ਹੈ। ਰੁੱਤ ਬਦਲੀ ਨਾਲ ਸੰਬੰਧਿਤ ਹੋਣ ਕਰਕੇ ਲੋਕ ਸਰਦੀ ਤੋਂ ਬਚਣ ਲਈ ਇਸ ਦਿਨ ਤੋਂ ਅੰਦਰ ਸੌਂਣਾ ਸ਼ੁਰੂ ਕਰਦੇ ਹਨ। ਘਰ ਕੱਚੇ ਹੁੰਦੇ ਸਨ। ਇਸ ਲਈ ਅੰਦਰ ਦੀ ਸਿਲ੍ਹ ਅਤੇ ਕੀੜੇ-ਮਕੌੜਿਆਂ ਤੋਂ ਬਚਣ ਲਈ ਘਰਾਂ ਦੀ ਸਫ਼ਾਈ ਕੀਤੀ ਜਾਂਦੀ ਸੀ। ਇਹੀ ਭਾਵਨਾ ਅੱਜ ਵੀ ਚਲੀ ਆ ਰਹੀ ਹੈ। ਲੋਕ ਉਸੇ ਤਰ੍ਹਾਂ ਘਰਾਂ ਨੂੰ ਸਾਫ਼ ਕਰਦੇ ਹਨ।ਪਟਾਕੇ ਚਲਾ ਕੇ ਖ਼ੁਸ਼ੀ ਮਨਾਉਂਦੇ ਹਨ।ਬਜ਼ਾਰਾਂ ਦੀ ਸਜ-ਸਜਾਵਟ


ਇਸ ਦਿਨ ਸਾਰਾ ਭਾਰਤ ਜਿਵੇਂ ਮੇਲੇ ਦਾ ਰੂਪ ਧਾਰਨ ਕਰ ਜਾਂਦਾ ਹੈ। ਬਜ਼ਾਰ ਤਾਂ ਇੱਕ ਮਹੀਨਾ ਪਹਿਲਾਂ ਹੀ ਸਜਣੇ ਸ਼ੁਰੂ ਹੋ ਜਾਂਦੇ ਹਨ। ਦੀਵਾਲੀ ਵਾਲੇ ਦਿਨ ਬਜ਼ਾਰਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ। ਖ਼ਾਸ ਕਰ ਹਲਵਾਈਆਂ, ਖਿਡੌਣਿਆਂ ਅਤੇ ਪਟਾਕਿਆਂ ਦੀਆਂ ਦੁਕਾਨਾਂ ਦੀ ਰੌਣਕ ਵੱਖਰੀ ਹੁੰਦੀ ਹੈ। ਮੌਸਮ ਖਾਣ ਪੀਣ ਲਈ ਢੁਕਵਾਂ ਹੁੰਦਾ ਹੈ। ਇਸ ਲਈ ਲੋਕ ਬਹੁਤ ਸਾਰੀਆਂ ਮਿਠਿਆਈਆਂ ਖ਼ਰੀਦਦੇ ਹਨ।ਦੀਵਾਲੀ ਵਾਲੀ ਰਾਤ ਦਾ ਦ੍ਰਿਸ਼


ਦੀਵਾਲੀ ਵਾਲੇ ਦਿਨ ਤੋਂ ਇੱਕ-ਅੱਧ ਦਿਨ ਪਹਿਲਾਂ ਹੀ ਘਰਾਂ ਦੇ ਅੰਦਰ ਬਾਹਰ ਲੜੀਆਂ ਲੱਗ ਜਾਂਦੀਆਂ ਹਨ। ਸ਼ੁਰੂ ਵਿੱਚ ਘਿਓ, ਫਿਰ ਤੇਲ ਦੇ ਦੀਵੇ ਬਾਲੇ ਜਾਣ ਲਗ ਪਏ।ਅੱਜ-ਕਲ੍ਹ ਦੀਵੇ ਕੇਵਲ ਸ਼ਗਨ ਮਾਤਰ ਰਹਿ ਗਏ ਹਨ। ਇਹ ਥਾਂ ਮੋਮਬੱਤੀਆਂ ਤੋਂ ਅਗੋਂ ਭਾਂਤ-ਭਾਂਤ ਦੇ ਬਲਬਾਂ ਨੇ ਲੈ ਲਈ ਹੈ। ਇਸ ਰਾਤ ਲੋਕ ਪਹਿਲਾਂ ਧਾਰਮਿਕ ਸਥਾਨਾਂ, ਮੜ੍ਹੀ-ਮਸਾਣਾਂ, ਸਮਾਧਾਂ, ਰੂੜ੍ਹੀਆਂ 'ਤੇ ਦੀਵੇ ਜਗਾਉਂਦੇ ਹਨ ਫਿਰ ਆਪਣੇ ਘਰਾਂ ਵਿੱਚ ਰੋਸ਼ਨੀ ਕੀਤੀ ਜਾਂਦੀ ਹੈ।ਰਾਤ ਦੀ ਪੂਜਾ ਉਪਰਾਂਤ ਪਟਾਕੇ ਚਲਾਏ ਜਾਂਦੇ ਹਨ।ਅੰਮ੍ਰਿਤਸਰ ਦੀ ਦੀਵਾਲੀ


ਉਂਝ ਤਾਂ ਸਾਰਾ ਭਾਰਤ ਹੀ ਮੇਲੇ ਦਾ ਰੂਪ ਧਾਰਨ ਕਰ ਲੈਂਦਾ ਹੈ ਪਰ ਅੰਮ੍ਰਿਤਸਰ ਦੀ ਦੀਵਾਲੀ ਤਾਂ ਵੇਖਣ ਯੋਗ ਹੈ। ਅੰਮ੍ਰਿਤਸਰ ਸਾਰੇ ਦਾ ਸਾਰਾ ਹੀ ਜਗਮਗ-ਜਗਮਗ ਕਰ ਰਿਹਾ ਹੁੰਦਾ ਹੈ। ਪਰ ਸ੍ਰੀ ਹਰਿਮੰਦਰ ਸਾਹਿਬ ਦਾ ਨਜ਼ਾਰਾ ਤਾਂ ਵੇਖਣ ਯੋਗ ਹੁੰਦਾ ਹੈ। ਲੋਕ ਏਸੇ ਲਈ ਕਹਿੰਦੇ ਹਨ :


“ਦਾਲ ਰੋਟੀ ਘਰ ਦੀ,

ਦੀਵਾਲੀ ਅੰਮ੍ਰਿਤਸਰ ਦੀ।”


ਲੱਛਮੀ ਪੂਜਾ : ਦੀਵਾਲੀ ਵਾਲੇ ਦਿਨ ਨਵਾਂ ਭਾਂਡਾ ਖ਼ਰੀਦਣਾ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ।ਇਸ ਦਿਨ ਧਾਰਮਿਕ ਸਥਾਨਾਂ `ਤੇ ਪੂਜਾ-ਪਾਠ ਹੁੰਦਾ ਹੈ। ਲੋਕ ਆਪੋ-ਆਪਣੇ ਘਰਾਂ ਵਿੱਚ ਲੱਛਮੀ ਦੀ ਪੂਜਾ ਕਰਦੇ ਹਨ।ਪਵਿੱਤਰਤਾ ਬਣਾਈ ਰੱਖਣ ਦੀ ਲੋੜ


ਦੀਵਾਲੀ ਦੇ ਧਾਰਮਿਕ, ਇਤਿਹਾਸਿਕ ਅਤੇ ਮਿਥਹਾਸਿਕ ਮਹੱਤਵ ਨੂੰ ਮੁੱਖ ਰੱਖਦਿਆਂ ਇਸ ਦੀ ਪਵਿਤਰਤਾ ਕਾਇਮ ਰੱਖਣ ਦੀ ਲੋੜ ਹੈ। ਕੁਝ ਲੋਕ ਵਹਿਮਾਂ-ਭਰਮਾਂ ਦੀ ਆੜ ਵਿੱਚ ਟੂਣੇ ਕਰਦੇ ਫਿਰਦੇ ਹਨ।ਅੰਤਾਂ ਦੀ ਆਤਸ਼ਬਾਜ਼ੀ ਨਾਲ ਸਾਰਾ ਵਾਤਾਵਰਨ ਹੀ ਦੂਸ਼ਿਤ ਕਰ ਦੇਂਦੇ ਹਨ। ਵਾਧੂ ਦੇ ਤੋਹਫ਼ੇ 'ਤੇ ਖ਼ਰਚੇ ਕਰਕੇ ਕਈ ‘ਦਿਵਾਲਾ' ਕੱਢ ਬੈਠਦੇ ਹਨ।ਅੰਤਾਂ ਦੀਆਂ ਮਿਠਿਆਈਆਂ ਖਾ ਕੇ ਬਿਮਾਰ ਹੋ ਜਾਂਦੇ ਹਨ। ਇਸ ਸਭ ਤੋਂ ਬਚ ਕੇ ਦੀਵਾਲੀ ਦੀ ਪਵਿੱਤਰਤਾ ਕਾਇਮ ਰੱਖਣ ਦੀ ਲੋੜ ਹੈ।ਸਾਰਾਂਸ਼


ਸਮੁੱਚੇ ਰੂਪ ਵਿੱਚ ਦੀਵਾਲੀ ਸਾਡਾ ਖ਼ੁਸ਼ੀਆਂ ਭਰਿਆ ਅਤੇ ਸਾਂਝਾਂ ਦਾ ਤਿਉਹਾਰ ਹੈ। ਇਸ ਦੀ ਰੋਸ਼ਨੀ ਵਿੱਚ ਸਰੀਰਕ ਅਤੇ ਭਾਈਚਾਰਕ ਖ਼ੁਸ਼ਹਾਲੀ ਲੁਕੀ ਹੋਈ ਹੈ। ਇਹ ਤਿਉਹਾਰ ਸਾਨੂੰ ਬਾਹਰੋਂ ਹੀ ਰੋਸ਼ਨ ਨਹੀਂ ਕਰਦਾ ਸਗੋਂ ਅੰਦਰੋਂ ਵੀ ਵੈਰ-ਵਿਰੋਧ ਅਤੇ ਪੱਖਪਾਤ ਦੇ ਹਨੇਰੇ ਤੋਂ ਮੁਕਤ ਕਰਦਾ ਹੈ।Post a Comment

4 Comments