ਸ੍ਰੀ ਗੁਰੂ ਗੋਬਿੰਦ ਸਿੰਘ ਜੀ
Shri Guru Gobind Singh Ji
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਆਪ ਇੱਕ ਮਹਾਨ ਕਵੀ, ਬਹਾਦਰ ਜਰਨੈਲ, ਸੂਝਵਾਨ ਆਗੂ ਤੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਮੰਨੇ ਗਏ ਹਨ। ਆਪ ਦੀ। ਮਹਿਮਾ ਵਿੱਚ ਭਾਈ ਗੁਰਦਾਸ ਜੀ (ਦੂਜੇ) ਲਿਖਦੇ ਹਨ
"ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ।
ਵਾਹੁ ਵਾਹੁ ਗੁਰੂ ਗੋਬਿੰਦ ਸਿੰਘ, ਆਪੇ ਗੁਰੂ ਚੇਲਾ।”
ਜਨਮ ਅਤੇ ਮਾਤਾ-ਪਿਤਾ
ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ. ਵਿੱਚ ਪਟਨਾ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਦਾ ਨਾਂ ਮਾਤਾ ਗੁਜਰੀ ਜੀ ਸੀ। ਬਚਪਨ ਵਿੱਚ ਹੀ ਆਪ ਹੋਣਹਾਰ ਬਾਲਕ ਸਨ। ਆਪ ਆਪਣੇ ਸਾਥੀ ਬਾਲਕਾਂ ਦੀਆਂ ਫ਼ੌਜਾਂ ਬਣਾ ਕੇ ਇੱਕ-ਦੂਜੇ ਦੇ ਵਿਰੁੱਧ ਨਕਲੀ ਲੜਾਈਆਂ ਕਰਦੇ ਸਨ। ਕੋਈ ਨਹੀਂ ਸੀ ਜਾਣਦਾ ਕਿ ਇਹ ਹੋਣਹਾਰ ਬਾਲਕ | ਸਮੇਂ ਦੀ ਸਰਕਾਰ ਨਾਲ ਟੱਕਰ ਲਵੇਗਾ ਅਤੇ ਜ਼ੁਲਮ ਦਾ ਨਾਸ ਕਰੇਗਾ।
ਧਾਰਮਿਕ ਅਤੇ ਸ਼ਸਤਰ ਵਿੱਦਿਆ
1672 ਈ. ਵਿੱਚ ਆਪ ਆਪਣੇ ਮਾਤਾ-ਪਿਤਾ ਨਾਲ ਪਟਨਾ ਛੱਡ ਕੇ ਅਨੰਦਪੁਰ ਸਾਹਿਬ ਵਿਖੇ ਆ ਗਏ। ਇੱਥੇ ਰਹਿ ਕੇ ਪਿਤਾ ਨੇ ਆਪ ਨੂੰ ਧਾਰਮਿਕ ਵਿੱਦਿਆ ਦੇ ਨਾਲ-ਨਾਲ ਸ਼ਸਤਰ ਵਿੱਦਿਆ ਵੀ ਦਿੱਤੀ। ਬਚਪਨ ਵਿੱਚ ਹੀ ਆਪ ਨੇ ਪੰਜਾਬੀ, ਫ਼ਾਰਸੀ, ਹਿੰਦੀ, ਸੰਸਕ੍ਰਿਤ ਅਤੇ ਬ੍ਰਿਜ ਭਾਸ਼ਾਵਾਂ ਵਿੱਚ ਨਿਪੁੰਨਤਾ ਹਾਸਲ ਕਰ ਲਈ।
ਸਿੱਖਾਂ ਦੇ ਦਸਵੇਂ ਗੁਰੂ
ਆਪ ਨੂੰ ਸਾਲਾਂ ਦੇ ਸਨ ਤਾਂ ਇੱਕ ਦਿਨ ਕੁਝ ਕਸ਼ਮੀਰੀ ਪੰਡਤ ਆਪ ਦੇ ਪਿਤਾ ਜੀ ਕੋਲ ਆਏ ਤੇ ਫ਼ਰਿਆਦ ਕੀਤੀ ਕਿ ਔਰੰਗਜ਼ੇਬ ਉਹਨਾਂ 'ਤੇ ਜ਼ੁਲਮ ਕਰ ਰਿਹਾ ਹੈ। ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾ ਰਿਹਾ ਹੈ। ਪਿਤਾ ਨੇ ਉਸ ਸਮੇਂ ਕਿਹਾ ਕਿ ਇਸ ਸਮੇਂ ਕਿਸੇ ਮਹਾਨ ਪੁਰਖ ਦੀ ਕੁਰਬਾਨੀ ਦੀ ਲੋੜ ਹੈ। ਆਪ ਉਸ ਸਮੇਂ ਕੋਲ਼ ਹੀ ਬੈਠੇ ਸਨ। ਆਪ ਨੇ ਕਿਹਾ, 'ਪਿਤਾ ਜੀ, ਆਪ ਨਾਲੋਂ ਮਹਾਨ ਪੁਰਖ ਕਿਹੜਾ ਹੋ ਸਕਦਾ ਹੈ?" ਆਪ ਦੇ ਇਹ ਸ਼ਬਦ ਸੁਣ ਕੇ ਪਿਤਾ ਜੀ ਹੈਰਾਨ ਹੋ ਗਏ ਤੇ ਆਪਣੀ ਕੁਰਬਾਨੀ ਦੇਣ ਲਈ ਦਿੱਲੀ ਵੱਲ ਨੂੰ ਚੱਲ ਪਏ। ਪਿਤਾ ਦੀ ਸ਼ਹੀਦੀ ਪਿੱਛੋਂ ਆਪ ਸਿੱਖਾਂ ਦੇ ਦਸਵੇਂ ਗੁਰੂ ਬਣ ਗਏ।
ਜ਼ੁਲਮ ਦਾ ਵਿਰੋਧ
ਪਿਤਾ ਦੀ ਸ਼ਹੀਦੀ ਪਿੱਛੋਂ ਆਪ ਨੇ ਮੁਗ਼ਲ ਰਾਜ ਦੇ ਜ਼ੁਲਮ ਤੇ ਅੱਤਿਆਚਾਰ ਦੇ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਸਿੱਖ-ਕੌਮ ਨੂੰ ਇਕਮੁੱਠ ਕੀਤਾ ਤੇ ਸ਼ਸਤਰ-ਵਿੱਦਿਆ ਦੇਈ ਅਰੰਭ ਕਰ ਦਿੱਤੀ। ਗੁਰੂ ਜੀ ਨੇ ਸਿੱਖ-ਸੰਗਤਾਂ ਨੂੰ ਹੁਕਮ ਕੀਤਾ ਕਿ ਉਹ ਉਹਨਾਂ ਵਾਸਤੇ ਭੇਟਾ ਵਿੱਚ ਘੋੜੇ ਅਤੇ ਹਥਿਆਰ ਲਿਆਉਣ ਅਤੇ ਆਪਣੇ ਪੁੱਤਰਾਂ ਨੂੰ ਗੁਰੂ ਜੀ ਦੀ ਸੈਨਾ ਵਿੱਚ ਭਰਤੀ ਹੋਣ ਲਈ ਭੇਜਣ।
ਪਹਾੜੀ ਰਾਜਿਆਂ ਨਾਲ ਯੁੱਧ ਅਤੇ ਖ਼ਾਲਸਾ ਪੰਥ ਦੀ ਸਾਜਨਾ
ਆਪ ਦੀ ਵਧਦੀ ਹੋਈ ਤਾਕਤ ਨੂੰ ਦੇਖ ਕੇ ਪਹਾੜੀ ਰਾਜੇ ਕੰਬ ਉੱਠੇ। ਉਹਨਾਂ ਨੇ ਇਕੱਠੇ ਹੋ ਕੇ ਆਪ ’ਤੇ ਚੜ੍ਹਾਈ ਕਰ ਦਿੱਤੀ। 1686 ਈ. ਵਿੱਚ ਭੰਗਾਣੀ ਦੇ ਅਸਥਾਨ 'ਤੇ ਘਮਸਾਣ ਦਾ ਯੁੱਧ ਹੋਇਆ। ਇਸ ਲੜਾਈ ਵਿੱਚ ਪਹਾੜੀ ਰਾਜਿਆਂ ਨੂੰ ਕਰਾਰੀ ਹਾਰ ਹੋਈ।1699 ਈ. ਨੂੰ ਵਿਸਾਖੀ ਵਾਲੇ ਦਿਨ ਗੁਰੂ ਜੀ ਨੇ ਅਨੰਦਪੁਰ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਬਾਅਦ ਵਿੱਚ ਉਹਨਾਂ ਤੋਂ ਆਪ ਅੰਮ੍ਰਿਤ ਛਕਿਆ।
ਮੁਗ਼ਲਾਂ ਵਿਰੁੱਧ ਯੁੱਧ ਅਤੇ ਅੰਤਿਮ ਸਮਾਂ
ਆਪ ਨੇ ਮੁਗਲਾਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਚਮਕੌਰ ਦੇ ਸਥਾਨ 'ਤੇ ਘਮਸਾਣ ਦਾ ਯੁੱਧ ਹੋਇਆ। ਇਸ ਯੁੱਧ ਵਿੱਚ ਆਪ ਦੇ ਦੋ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਲੜਦੇ-ਲੜਦੇ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰਖਾਨ ਨੇ ਨੀਹਾਂ ਵਿੱਚ ਚਿਣਵਾ ਦਿੱਤਾ। ਮਾਤਾ ਗੁਜਰੀ ਆਪਣੇ ਪੋਤਰਿਆਂ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸਦਮਾ ਸਹਿਣ ਨਾ ਕਰਦੇ ਹੋਏ ਪ੍ਰਾਣ ਤਿਆਗ ਗਏ। ਆਪ ਦਾ ਸਾਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਪਰੰਤੂ ਆਪ ਨੇ ਫਿਰ ਵੀ ਹੌਸਲਾ ਨਾ ਹਾਰਿਆ। ਆਪ ਨੇ ਜੀਵਨ ਦੀ ਆਖਰੀ ਲੜਾਈ ਖਿਦਰਾਣੇ ਵਿੱਚ ਲੜੀ। ਇਸ ਵਿੱਚ ਲੜਦੇ-ਲੜਦੇ ਆਪ ਦੇ । | 40 ਸਿੰਘ ਸ਼ਹੀਦ ਹੋ ਗਏ। ਆਪ ਨੇ ਇਹਨਾਂ ਨੂੰ 40 ਮੁਕਤਿਆਂ ਦਾ ਨਾਂ ਦਿੱਤਾ। ਖਿਦਰਾਣੇ ਦਾ ਨਾਂ ਬਦਲ ਕੇ ਮੁਕਤਸਰ ਰੱਖਿਆ ਜੋ | ਅੱਜ-ਕਲ੍ਹ ਪੰਜਾਬ ਦਾ ਜ਼ਿਲ੍ਹਾ ਹੈ। ਇੱਥੋਂ ਆਪ ਤਲਵੰਡੀ ਸਾਬੋ ਪਹੁੰਚੇ। ਇੱਥੇ ਰਹਿ ਕੇ ਆਪ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕੀਤਾ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਇਸ ਵਿੱਚ ਦਰਜ ਕੀਤਾ। ਔਰੰਗਜ਼ੇਬ ਨੂੰ ‘ਜ਼ਫ਼ਰਨਾਮਾ' ਦੇ ਰੂਪ ਵਿੱਚ ਇੱਕ ਪੱਤਰ ਲਿਖਿਆ। ਅੰਤ ਆਪ ਨਾਂਦੇੜ, ਦੱਖਣ ਵੱਲ ਨੂੰ ਚਲੇ ਗਏ। ਇੱਕ ਦਿਨ ਆਪ ਦਰਿਆ ਕਿਨਾਰੇ ਪ੍ਰਭੂ-ਭਗਤੀ ਵਿੱਚ ਲੀਨ ਸਨ ਕਿ ਇੱਕ ਪਠਾਣ ਨੇ ਆਪ ਦੇ ਢਿੱਡ ਵਿੱਚ ਛੁਰਾ ਮਾਰ ਕੇ ਆਪ ਨੂੰ ਜ਼ਖ਼ਮੀ ਕਰ ਦਿੱਤਾ। ਇਹਨਾਂ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਆਪ 1708 ਈ. ਵਿੱਚ ਜੋਤੀ-ਜੋਤ ਸਮਾ ਗਏ। ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਚਾਰ ਤਖਤ ਦਸਵੇਂ ਗੁਰੂ ਜੀ ਨਾਲ ਸੰਬੰਧਿਤ ਸਥਾਨ ਹਨ।
2 Comments
Thanksgiving
ReplyDeleteVery good
ReplyDelete