80 Best Punjabi Idioms and their uses, "ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ ", for Class 8, 9, 10, 12 Students and Kids.

 ਮੁਹਾਵਰੇ, ਅਖਾਣ ਤੇ ਉਨਾਂ ਦੀ ਵਰਤੋਂ 
 Punjabi Idioms and their use


1. ਉਂਗਲੀ ਕਰਨ (ਦੋਸ਼ ਦੇਣਾ)-ਮੋਹਨੀ ਦਾ ਚਰਿੱਤਰ ਏਨਾ ਉੱਚਾ ਹੈ ਕਿ ਕੋਈ ਉਸ ਵੱਲ ਉਂਗਲ ਕਰਨ ਦਾ ਹੌਸਲਾ ਨਹੀਂ ਕਰਦਾ ।


2. ਉੱਲੂ ਸਿੱਧਾ ਕਰਨਾ (ਮਤਲਬ ਸਿੱਧਾ ਕਰਨਾ)-ਮਦਨ ਆਪਣਾ ਉੱਲੂ ਸਿੱਧਾ ਕਰਨ ਸਮੇਂ ਬੜੀਆਂ ਚਿਕਣੀਆਂ-ਚਿਕਣੀਆਂ ਗੱਲਾਂ ਕਰਦਾ ਹੈ ਪਰ fਪਿੱਛੋਂ ਪੱਲਾ ਨਹੀਂ ਫੜਾਂਦਾ ।


3. ਦੰਦ ਖੱਟੇ ਕਰਨਾ (ਬੁਰੀ ਤਰ੍ਹਾਂ ਹਾਰ ਦੇਣੀ)-ਚੀਨ ਦੀ ਲੜਾਈ ਵਿਚ ਭਾਰਤੀ ਫ਼ੌਜ ਨੇ ਦੁਸ਼ਮਣਾਂ ਦੇ ਦੰਦ ਖੱਟੇ ਕੀਤੇ ਸਨ।


4. ਅੱਗ ਲਾਉਣੀ (ਫਸਾਦ ਪਾਉਣਾ)-ਫਿਰਕਾਪ੍ਰਸਤ ਲੋਕ ਹਰ ਸਮੇਂ ਅੱਗ ਲਾਉਣ ਦੀ ਸੋਚਦੇ ਹਨ।


5. ਅੱਜ ਕਲ ਕਰਨਾ (ਟਾਲਮਟੋਲ ਕਰਨਾ)-ਜਦੋਂ ਮੈਂ ਉਸ ਪਾਸੋਂ ਆਪਣੇ ਉਧਾਰ ਦਿੱਤੇ ਪੈਸੇ ਮੰਗੇ ਤਾਂ ਅੱਜ ਕਲ ਕਰਨ ਲੱਗ ਪਿਆ।


6. ਈਦ ਦਾ ਚੰਨ ਹੋਣਾ (ਚਿਰ ਪਿੱਛੋਂ ਮਿਲਣਾ)-ਪਾਲੀ ਤੂੰ ਤਾਂ ਈਦ ਦਾ ਚੰਨ ਹੋ ਗਿਆ ਹੈ ਕਦੇ ਵੀ ਮਿਲਦਾ ਹੀ ਨਹੀਂ।


7. ਇਕ ਅੱਖ ਨਾਲ ਵੇਖਣਾ ਇਕੋ ਜਿਹਾ ਵਰਤਾਉ ਕਰਨਾ)- ਮਹਾਰਾਜਾ ਰਣਜੀਤ ਸਿੰਘ ਸਭ ਨੂੰ ਇਕ ਅੱਖ ਨਾਲ ਵੇਖਦੇ ਸਨ।


8. ਇੱਟ ਨਾਲ ਇੱਟ ਖੜਕਾਉਣੀ (ਇਕੋ ਜਿਹਾ ਵਰਤਾਉ ਕਰਨਾ)-ਬੰਦਾ ਬਹਾਦਰ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ।


9. ਇੱਟ ਚਕਦੇ ਨੂੰ ਪੱਥਰ ਤਿਆਰ (ਮੁਕਾਬਲਾ ਕਰਨਾ)-ਅੱਜਕੱਲ੍ਹ ਦੇ ਜ਼ਮਾਨੇ ਵਿਚ ਇੱਟ ਚ ਕਦੇ ਨੂੰ ਪੱਥਰ ਚੁੱਕਣ ਵਾਲਾ ਬੰਦਾ ਹੀ ਸਫਲ ਰਹਿੰਦਾ ਹੈ।


10. ਸੋਹਲੇ ਗਾਉਣੇ (ਸਿਫ਼ਤਾਂ ਕਰਨੀਆਂ)-ਸੁਖਦੇਵ ਦੇ ਸਹੁਰਿਆਂ ਨੇ ਉਸ ਨੂੰ ਚੰਗਾ ਦਾਜ ਦਿੱਤਾ ਹੈ। ਹੁਣ ਉਹ ਆਪਣੇ ਸਹੁਰਿਆਂ ਦੇ ਹੀ ਸੋਹਲੇ ਗਾਉਂਦਾ ਰਹਿੰਦਾ ਹੈ।


11. ਸੋਹਲੇ ਸੁਣਾਉਣੇ (ਗਾਲਾਂ ਕੱਢਣੀਆਂ, ਰਾ ਭਲਾ ਕਹਿਣਾ)-ਸਾਨੂੰ ਕਦੇ ਵੀ ਕਿਸੇ ਨੂੰ ਸੋਹਲੇ ਨਹੀਂ ਸੁਣਾਉਣੇ ਚਾਹੀਦੇ ਹਨ।


12. ਸਿਰ ਤੇ ਹੱਥ ਰੱਖਣਾ (ਸਹਾਰਾ ਦੇਣਾ)-ਪਿਤਾ ਦੇ ਮਰਨ ਪਿਛੋਂ ਬਹੁਤ ਔਖਾ ਹੋ ਜਾਂਦਾ ਹੈ। ਜੋ ਮਨਜੀਤ ਦਾ ਮਾਮਾ ਉਸ ਦੇ ਸਿਰ ਹੱਥ ਨਾ ਧਰਦਾ ਤਾਂ ਵਿਚਾਰੇ ਦਾ ਜੀ ਤੇਣਾ


13. ਸਿਰੇ ਚੜਾਉਣਾ (ਲਾਡ ਨਾਲ ਖਰਾਬ ਕਰਨਾ)-ਬਹੁਤ ਲਾਡ ਬਚਿਆਂ ਨੂੰ ਸਿਰੇ ਚੜਾ ਦਿੰਦਾ ਹੈ।


14. ਸਾਹ ਸੁਕ ਜਾਣਾ (ਡਰ ਜਾਣਾ)-ਜੰਗਲ ਵਿਚ ਸ਼ੇਰ ਨੂੰ ਦੇਖ ਕੇ ਕਰਮ ਦਾ ਸਾਹ ਸੁਕ ਗਿਆ ।


15. ਸਿੱਕਾ ਬਿਠਾਉਣਾ ਡਰ ਬਿਠਾਉਣਾ)-ਪਠਾਨਾਂ ਉਤੇ ਸਰਦਾਰ ਹਰੀ ਸਿੰਘ ਨਲੂਏ ਨੇ ਸਿੱਕਾ ਬਠਾਇਆ ਹੋਇਆ ਸੀ ।


16. ਸਿਰ ਤੇ ਚੁਕਣਾ (ਮਾਣ ਕਰਨਾ)-ਪੰਜਾਬੀ ਆਪਣੇ ਪ੍ਰਾਹੁਣਿਆਂ ਨੂੰ ਸਿਰ ਤੇ ਚੁਕਦੇ ਹਨ।


17. ਸਿਰ ਫੇਰਨਾ (ਨਾਂਹ ਕਰਨੀ)-ਜਦੋਂ ਮੈਂ ਕੁਲਦੀਪ ਕੋਲ ਪੈਸੇ ਮੰਗੁਣ ਗਿਆ ਤਾਂ ਉਸ ਨੇ ਅੱਗੇ ਸਿਰ ਫੇਰ ਦਿੱਤਾ।


18. ਸਿਰ ਮੱਥੇ ਤੇ ਮੰਨਣਾ (ਖੁਸ਼ੀ ਨਾਲ ਮੰਨਣਾ)-ਸਾਨੂੰ ਆਪਣੇ ਵੱਡਿਆਂ ਦਾ ਹੁਕਮ ਸਿਰ ਮੱਥੇ ਮੰਨਣਾ ਚਾਹੀਦਾ ਹੈ।


19. ਹੱਥ ਧੋ ਬਹਿਣਾ (ਖਾਲੀ ਹੋ ਜਾਣਾ)-ਮੇਲ ਵਿਚ ਇੰਨੀ ਭੀੜ ਸੀ ਕਿ ਅਮਰੀਕ ਆਪਣੀ ਘੜੀ ਤੋਂ ਹੱਥ ਧੋ ਬੈਠਾ ।


20. ਹਿੱਕ ਸਾੜਨੀ (ਭੈੜੇ ਬੋਲਾਂ ਨਾਲ ਕਿਸੇ ਨੂੰ ਦੁਖੀ ਕਰਨਾ)-ਉਸ਼ਾ ਦੀ ਸੱਸ ਮਿਹਣੇ ਦੇ ਦੇ ਕੇ ਹਿੱਕ ਸਾੜਦੀ ਰਹਿੰਦੀ ਹੈ।


21. ਹੌਲਾ ਹੋਣਾ (ਸ਼ੁਰੂਮਿੰਦਾ ਹੋਣਾ)-ਰਾਮ ਦਾ ਝੂਠ ਸਾਬਤ ਹੋਣ ਤੇ ਉਹ ਆਪਣੇ ਦੋਸਤਾਂ ਵਿਚ ਕੱਖੋਂ ਹੌਲਾ ਹੋ ਗਿਆ ।


22. ਹੱਥ ਚਕਣ (ਮਾਰਨਾ)-ਭੇੜੇ ਬੱਚੇ ਆਪਣੇ ਮਾਪਿਆਂ ਅੱਗ ਹੱਥ ਚੁਕਣੋਂ ਨਹੀਂ ਸੰਗਦੇ ।


23. ਹੱਥ ਦੇ ਤੋਤੇ ਉੱਡ ਜਾਣੇ (ਘਬਰਾ ਜਾਣਾ)-ਫ਼ਲ ਹੋਣ ਦੀ ਖ਼ਬਰ ਸੁਣ ਕੇ ਮੱਹਨ, ਦੇ ਹੱਥਾਂ ਦੇ ਤੋਤੇ ਉਡ ਗਏ ।


24. ਹੱਥ ਰੰਗਣਾ (ਅਯੋਗ ਧਨ ਕਮਾਉਣਾ)-ਜੈਰੀ। ਦੇ ਦਿਨਾਂ ਵਿਚਾ ਚਲਾਕ ਵਪਾਰੀ ਕੀਮਤਾਂ ਚੜਾ ਕੇ ਖੂਬ ਹੱਥ ਚੰਗਦੇ ਹਨ।


25. ਹੱਥ ਅੱਡਣੇ (ਭੀਖ ਮੰਗਣਾ)-ਉਹ ਦਰ-ਦਰ ਤੇ ਹੱਥ ਅੱਡਦਾ ਫ਼ਿਰਦਾ ਹੈ ਪਰ ਉਸ ਨੂੰ ਕਿਤੋਂ ਵੀ ਆਰਥਿਕ ਸਹਾਇਤਾ ਨਹੀਂ ਮਿਲੀ ।


26. ਹੱਥੀਂ ਛਾਵਾਂ ਕਰਨੀਆਂ (ਬਹੁਤ ਇੱਜ਼ਤ ਕਰਨੀ)-ਸਿਆਣੇ ਪੱਤਰ, ਮਾਤਾ ਪਿਤਾ ਦੇ ਹੱਥੀਂ ਛਾਵਾਂ ਕਰਦੇ ਹਨ।


27. ਹਰਨ ਹੋ ਜਾਣਾ (ਭੱਜ ਜਾਣਾ)-ਸਿਪਾਹੀ ਦੇਖ ਕੇ ਚੋਰ ਹਰਨ ਹੋ ਗਿਆ ।


28. ਕੰਨ ਭਰਨਾ (ਚੁਗਲੀ ਕਰਨਾ)-ਮਹਿੰਦਰ ਸਦਾ ਮੇਰੇ ਵਿਰੁੱਧ ਅਧਿਆਪਕ ਸਾਹਿਬ ਦੇ ਕੰਨ ਭਰਦਾ ਰਹਿੰਦਾ ਹੈ।


29. ਕੰਨ ਖਿੱਚਣਾ (ਤਾੜਨਾ)-ਜਦੋਂ ਚਮਨ ਚੋਰੀ ਕਰਦਾ ਫੜਿਆ ਗਿਆ ਤਾਂ ਮਾਸਟਰ ਜੀ ਨੇ ਉਹਦੇ ਚੰਗੇ ਕੰਨ ਖਿੱਚੋਂ ।


30. ਕੰਨਾਂ ਨੂੰ ਹੱਥ ਲਾਉਣਾ (ਤੋਬਾ ਕਰਨੀ)-ਰਾਮ ਨੇ ਕੰਨ ਨੂੰ ਹੱਥ ਲਾਇਆ ਕਿ ਅਸੀਂ ਕਿਸੇ ਦੀ ਚੁਗਲੀ ਨਹੀਂ ਕਰੇਗਾ।


31. ਕੰਨਾਂ ਦਾ ਕੱਚਾ ਹੋਣਾ (ਲਾਈਲੱਗ ਹੋਣਾ)-ਸਾਡਾ ਅਫ਼ਸਰ ਇੰਨਾ ਕੰਨਾਂ ਦਾ ਕੱਚਾ ਹੈ ਕਿ ਗੱਲ ਸੁਣ ਕੇ ਉਸ ਤੇ ਅਸਰ ਕਰ ਲੈਂਦਾ ਸੀ ।


32. ਕੰਨ ਖਾਣੇ (ਰੌਲਾ ਪਾਉਣਾ)-ਬਹੁਤ ਕੰਨ ਨਾ ਖਾਉ ਆਪਣਾ ਕੰਮ ਕਰੀ ਜਾਓ ।


33. ਕੱਤੇ ਦੀ ਮੌਤ ਮਰਨਾ (ਬੁਰੀ ਮੌਤ ਮਰਨਾ)-ਦੂਜਿਆਂ ਤੇ ਜ਼ੁਲਮ ਕਰਨ ਵਾਲੇ ਸਦਾ ਕੁੱਤੇ ਦੀ ਮੌਤ ਮਰਦੇ ਹਨ।


34. ਖੇਹ ਖਾਣੀ (ਬਰੇ ਕੰਮ ਕਰਨੇ)-ਬਦਨਾਮ ਔਰਤਾਂ ਥਾਂ-ਥਾਂ ਖੋਹ ਖਾਂਦੀਆਂ ਰਹਿੰਦੀਆਂ ਹਨ।


35. ਖੰਬ ਠੱਪਣੀ (ਕਟਾਈ ਕਰਨੀ)- ਥਾਣੇਦਾਰ ਨੇ ਚੋਂ ਰ ਦੀ ਅਜਿਹੀ ਖੁੰਬ ਠੱਪੀ ਕਿ ਉਸ ਨੂੰ ਨਾਨੀ ਚੇਤੇ ਆ ਗਈ।


36. ਗੰਗਾ ਨਹਾਉਣਾ (ਬਰਖਰੂ ਹੋਣਾ)-ਰਾਮ ਨੇ ਖੇਤੀ ਛੱਡ ਦਿੱਤੀ ਹੈ ਹੁਣ ਗੰਗਾ ਨਹਾਉਣ ਜਿਹਾ ਹੋ ਗਿਆ ਹੈ।


37. ਗਲ ਪੈਣਾ (ਐਵੇਂ ਲੜ ਪੈਣਾ)-ਸ਼ਾਮ ਨੂੰ ਭਾਵੇਂ ਕੋਈ ਚੰਗੀ ਮੱਤ ਦੇਵੇ ਉਹ ਹਰੇਕ ਦੇ ਗਲ ਪੈ ਜਾਂਦਾ ਹੈ !


38. ਗਲ ਪਿਆ ਢੋਲ ਵਜਾਉਣਾ (ਕੰਮ ਨੂੰ ਔਖੇ ਹੋ ਕੇ ਕਰਨਾ)-ਸੁਰਜੀਤ ਦਾ ਕਲਰਕ ਬਣਨ ਨੂੰ ਮਨ ਨਹੀਂ ਸੀ ਕਰਦਾ, ਗਲ ਪਿਆ ਢੋਲ ਵਜਾ ਰਿਹਾ ਹੈ।


39. ਘਊ ਦੇ ਦੀਵੇ ਜਗਾਉਣੇ (ਖੁਸ਼ੀ ਮਨਾਉਣਾ)-ਵਿਦਿਆਰਥੀ ਪ੍ਰੀਖਿਆ ਵਿਚੋਂ ਪਾਸ ਹੋ ਕੇ ਘਿਓ ਦੇ ਦੀਵੇ ਜਗਾਉਂਦੇ ਹਨ।


40. ਘਿਓ ਖਿੱਚੜੀ ਹੋਣਾ ਇਕ ਮਿੱਕ ਹੋਣਾ)-ਰਾਮ ਤੇ ਸ਼ਾਮ ਦੋਵੇਂ ਘਿਓ ਖਿੱਚੜੀ ਹੋਏ ਰਹਿੰਦੇ ਹਨ।


41. ਚਿੱਤ ਹੋਣਾ (ਮਰ ਜਾਣਾ)-ਮੰਗਤਾ ਵਿਚਾਰਾ ਸਰਦੀ ਵਿਚ ਚਿੱਤ ਹੋ ਗਿਆ।


42. ਚਾਦਰ ਵੇਖ ਕੇ ਪੈਰ ਪਸਾਰਨੇ (ਵਿਤ ਅਨੁਸਾਰ ਖ਼ਰਚ ਕਰਨਾ)-ਇਸ ਮਹਿੰਗਾਈ ਦੇ ਜ਼ਮਾਨੇ ਵਿਚ ਹਰੇਕ ਮਨੁੱਖ ਨੂੰ ਚਾਦਰ ਵੇਖ ਕੇ ਪੈਰ ਪਸਾਰਨੇ । ਚਾਹੀਦੇ ਹਨ।


43. ਚਾਂਦੀ ਦੀ ਜੁੱਤੀ ਮਾਰਨੀ (ਰਿਸ਼ਵਤ ਦੇਣੀ)-ਅੱਜ-ਕਲ਼ ਕੋਈ ਕਲਰਕ • ਚਾਂਦੀ ਦੀ ਜੁੱਤੀ ਮਾਰੇ ਬਿਨਾਂ ਕੰਮ ਨਹੀਂ ਕਰਦਾ।


44. ਚਰਨ ਧੋ ਕੇ ਪੀਣਾ (ਬਹੁਤ ਇੱਜ਼ਤ ਕਰਨੀ)-ਸਾਨੂੰ ਆਪਣੇ ਬਜ਼ੁਰਗਾਂ ਦੇ ਚਰਨ ਧੋ ਕੇ ਪੀਣੇ ਚਾਹੀਦੇ ਹਨ।


45. ਚੋਲਾ ਛੱਡਣਾ (ਮਰ ਜਾਣਾ)-ਲਾਲਾ ਲਾਜਪਤ ਰਾਏ ਨੇ 17 ਨਵੰਬਰ 1928 ਨੂੰ ਚੋਲਾ ਛੱਡਿਆ ।


46. ਛੱਕੇ ਛਡਾਉਣੇ (ਬਰੀ ਤਰਾਂ ਹਰਾਉਣਾ)-ਭਾਰਤ-ਪਾਕ ਜੰਗ ਸਮੇਂ ਭਾਰਤੀ ਫ਼ੌਜਾਂ ਨੇ ਪਾਕ ਫੌਜਾਂ ਦੇ ਛੱਕੇ ਛੁਡਾ ਦਿੱਤੇ।


47. ਜੜੀਂ ਤੇਲ ਦੇਣਾ (ਤਬਾਹ ਕਰਨਾ)-ਜਹੜੇ ਆਪਣੇ ਬੱਚਿਆਂ ਦੀਆਂ ਭੈੜੀਆਂ ਵਾਦੀਆਂ ਨੂੰ ਸੁਧਾਰਦੇ ਨਹੀਂ ਉਹ ਉਹਨਾਂ ਦੀ ਜੜ੍ਹੀ ਤੇਲ ਦਿੰਦੇ ਹਨ।


48. ਡੱਕੇ ਵਰਗਾ ਜਵਾਬ ਦੇਣਾ (ਨਾਂਹ ਕਰ ਦੇਣੀ)-ਪਹਿਲਾਂ ਉਸ ਨੇ ਮੇਰੀ ਮਦਦ ਕਰਨ ਦਾ ਬਚਨ ਦਿੱਤਾ ਪਰ ਜਦੋਂ ਕੰਮ ਪਿਆ ਤਾਂ ਉਸ ਨੇ ਟੱਕੇ ਵਰਗਾ ਜੁਆਬ ਦਿੱਤਾ।


49. ਟੰਗ ਅੜਾਉਣੀ (ਦਖ਼ਲ ਦੇਣਾ)-ਸਾਨੂੰ ਕਿਸੇ ਦੇ ਕੰਮ ਵਿਚ ਟੰਗ ਨਹੀਂ ਅੜਾਉਣੀ ਚਾਹੀਦੀ।


50. ਤਿੱਤਰ ਹੋ ਜਾਣਾ ਭੱਜ ਜਾਣਾ)-ਚੋਰ ਚੋਂ ਹੀ ਕਰਕੇ ਤਿੱਤਰ ਹੋ ਗਿਆ!


51. ਤੱਤੀ ਵਾ ਨਾ ਲੱਗਣੀ (ਕਈ ਕਸ਼ਟ ਨਾ ਹੋਣਾ)-ਪ੍ਰਮਾਤਮਾ ਤੇ ਭਰੋਸਾ ਰੱਖਣ ਵਾਲਿਆਂ ਨੂੰ ਤੱਤੀ ਵਾ ਨਹੀਂ ਲੱਗਦੀ ।


52. ਤਲੀਆਂ ਚੱਟਣੀਆਂ (ਖੁਸ਼ਾਮਦ ਕਰਨੀ)-ਆਪਣੇ ਮਤਲਬ ਲਈ ਹਰ ਕੋਈ ਦੂਜਿਆਂ ਦੀਆਂ ਤਲੀਆਂ ਚੱਟਦਾ ਹੈ।


53. ਥੱਕ ਕੇ ਚੱਟਣਾ (ਬਚਨ ਤੋਂ ਮੁਕਰ ਜਾਣਾ)-ਸਿਆਣੇ ਆਦਮੀ ਬਚਨ ਦੇ ਪੱਕੇ ਹੁੰਦੇ ਹਨ ਅਤੇ ਥਕ ਕੇ ਨਹੀਂ ਚੱਟਦੇ !


54. ਦੰਦ ਖੱਟੇ ਕਰਨੇ (ਬੁਰੀ ਤਰ੍ਹਾਂ ਹਾਰ ਦੇਣੀ)-ਵੀਰ ਅਰਜਨ ਨੇ ਕੌਰਵਾਂ ਦੇ ਚੰਗੇ ਦੰਦ ਖੱਟੇ ਕੀਤੇ ਸਨ।


55. ਦਿਨ ਪੁੱਠੇ ਆਉਣੇ (ਬਿਪਤਾ ਆਉਣੀ)-ਜਦੋਂ ਦਿਨ ਪੁੱਠੇ ਆਉਂਦੇ ਹਨ ਤਾਂ ਸੋਨਾ ਵੀ ਸੁਆਹ ਬਣ ਜਾਂਦਾ ਹੈ।


56. ਦਰ-ਦਰ ਦੇ ਧੱਕੇ ਖਾਣੇ (ਰੁਲਦੇ ਫਿਰਨਾ)-ਜਦੋਂ ਦਾ ਉਸ ਦਾ ਪਿਤਾ ਮਰ ਗਿਆ ਹੈ, ਉਹ ਵਿਚਾਰਾ ਦਰ ਦਰ ਦੇ ਧੱਕੇ ਖਾ ਰਿਹਾ ਹੈ !


57. ਦਲ ਖੱਟਾ ਹੋਣਾ (fਘਣਾ ਹੋ ਜਾਣੀ)-ਰਾਮ ਦੀਆਂ ਕਰਤੂਤਾਂ ਵੇਖ ਕੇ ਮੇਰਾ ਉਸ ਵਲੋਂ ਦਿਲ ਖੱਟਾ ਹੋ ਗਿਆ ।


58. ਧਰਨਾ ਮਾਰਨਾ (ਅੜ ਕੇ ਬਹਿਣਾ)-ਆਪਣੀ ਮੰਗ ਮਨਾਉਣ ਲਈ ਹੜਤਾਲੀਆਂ ਨੇ ਸੰਸਦ ਅੱਗੇ ਧਰਨਾ ਮਾਰਿਆ।


59. ਨੱਕ ਰਗੜਨਾ (ਮਿੰਨਤਾਂ ਕਰਨੀਆਂ)-ਪਹਿਲਾਂ ਤਾਂ ਨੱਕ ਰਗੜ ਕੇ ਪੈਸੇ ਲੈ ਗਿਆ ਪਰ ਹੁਣ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ।


60. ਨੱਕ ਵੱਢਣਾ (ਬਦਨਾਮੀ ਕਰਨਾ)- ਭੈੜੇ ਕੰਮ ਕਰ ਕੇ ਰਾਮ ਨੇ ਆਪਣੇ ਵੱਡਿਆਂ ਦਾ ਨੱਕ ਵੱਢ ਦਿੱਤਾ ।


61. ਪੱਗ ਲਾਹਣੀ (ਬੇਇੱਜ਼ਤੀ ਕਰਨ)-ਧੰਨੇ ਸ਼ਾਹ ਨੇ ਕਰਮ ਦੀ ਭਰੇ ਬਾਜ਼ਾਰ ਵਿਚ ਪੱਗ ਲਾਹ ਲਈ ।


62. ਪਿੱਛੇ ਪੈਣਾ (ਖਹਿੜ ਪੈਣਾ)-ਕਈ ਮੰਗਤੇ ਅਜਿਹੇ ਪਿੱਛੇ ਪੈਂਦੇ ਹਨ ਕਿ ਪੈਸੇ ਲਏ ਬਿਨਾਂ ਨਹੀਂ ਜਾਂਦੇ।


63. ਪਾਣੀ ਪਾਣੀ ਹੋਣਾ (ਸ਼ੁਰੂਮਿੰਦਾ ਹੋਣਾ)-ਜਦੋਂ ਰਾਮ ਚੋਰੀ ਕਰਦਾ, ਫੜਿਆ ਗਿਆ ਤਾਂ ਉਹ ਪਾਣੀ ਪਾਣੀ ਹੋ ਗਿਆ ।


64. ਪੈਰ ਉਖੜਨੇ (ਹਾਰਨਾ)-ਖ਼ਾਲਸਾ ਫੌਜ ਦੇ ਸਾਹਮਣੇ ਅੰਗਰੇਜ਼ਾਂ ਦੇ ਪੈਰ ਉਖੜ ਗਏ ਪਰ ਕਿਸਮਤ ਨੇ ਉਹਨਾਂ ਦਾ ਸਾਥ ਨਾ ਦਿੱਤਾ ।


65. ਪੱਲੇ ਬਨਣਾ (ਯਾਦ ਰੱਖਣਾ)-ਵੱਡਿਆਂ ਦੀ ਸਿਖਿਆ ਨੂੰ ਪੱਲੇ ਬਨਣਾ ਚਾਹੀਦਾ ਹੈ । 


66. ਫੁਕ ਦੇਣੀ (ਵਡਿਆਈ ਕਰਨੀ)-ਜੋ ਸਾਡੇ ਕਲਰਕ ਤੋਂ ਕੰਮ ਲੈਣਾ ਹੋਵੇ ਤਾਂ ਉਸ ਨੂੰ ਥੋੜ੍ਹੀ ਜਿਹੀ ਫੂਕ ਦੇਣ ਦੀ ਦੇਰ ਹੈ।


67. ਬਾਂਹ ਫੜਨੀ (ਸਹਾਰਾ ਦੇਣਾ) -ਬਾਂਹ ਜਿਨਾਂ ਦੀ ਪਕੜੀਏ ਸਿਰ ਦੀਜੈ ਬਾਂਹਿ ਨਾ ਛੇੜੀਏ । ਨਾ


68. ਬੀੜਾ ਚੁੱਕਣਾ (ਜੰਮੇਂ ਲੈਣਾ)-ਸ਼ਹੀਦ ਭਗਤ ਸਿੰਘ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਬੀੜਾ ਚੁੱਕਿਆ ਸੀ ।


69. ਮੂੰਹ ਨੂੰ ਲਹੂ ਲੱਗਣਾ ਹਰਾਮ ਦੀ ਕਮਾਈ ਕਰਨਾ)-ਰਿਸ਼ਵਤ ਖੋਰਾਂ ਦੇ ਮੂੰਹ ਨੂੰ ਅਜਿਹਾ ਲਹੁ ਲਗਿਆ ਹੈ ਕਿ ਰਿਸ਼ਵਤ ਲਏ ਬਿਨਾਂ ਕੰਮ ਹੀ ।


70. ਮੂੰਹ ਕਾਲਾ ਹੋਣਾ (ਬਦਨਾਮੀ ਹੋਣੀ)-ਬੁਰੇ ਕੰਮ ਕਰਨ ਵਾਲਿਆਂ ਦਾ ਮੂੰਹ ਕਾਲਾ ਹੀ ਹੁੰਦਾ ਹੈ।


71. ਮੱਖੀਆਂ ਮਾਰਨੀਆਂ ਵਿਹਲੇ ਰਹਿਣਾ)-ਹਰਨਾਮ ਨੇ ਖੇਤੀ ਛੱਡ ਦਿੱਤੀ ਹੈ, ਹੁਣ ਸਾਰਾ ਦਿਨ ਮੱਖੀਆਂ ਮਾਰਦਾ ਰਹਿੰਦਾ ਹੈ।


72. ਮਿੱਟੀ ਦਾ ਮਾਧੋ (ਮੂਰਖ)-ਰਾਣੀ ਦਾ ਪਤੀ ਤਾਂ ਨਿਰਾ ਮਿੱਟੀ ਦਾ ਮਾਧ ਹੈ ਜੋ ਉਹ ਕਹਿੰਦੀ ਹੈ, ਕਰਦਾ ਹੈ।


73. ਮੱਥਾ ਰਗੜਨਾ (ਮਿੰਨਤਾਂ ਕਰਨੀਆਂ)-ਹਰਨਾਮ ਨੇ ਸ਼ਾਹ ਦੇਈ ਅੱਗੇ ਮੱਥਾ ਰਗੜਿਆ ਪਰ ਉਸ ਨੇ ਉਸ ਨੂੰ ਕੋਈ ਪੈਸਾ ਨਾ ਦਿੱਤਾ।


74, ਰੰਗ ਉੱਡ ਜਾਣਾ (ਘਾਬਰ ਜਾਣਾ)-ਜਦ ਉਹ ਨਕਲ ਕਰਦਾ ਫੜਿਆ ਗਿਆ ਤਾਂ ਉਸ ਦਾ ਰੰਗ ਉੱਡ ਗਿਆ।


75. ਰਫੂ ਚੱਕਰ ਹੋਣਾ (ਭੱਜ ਜਾਣਾ)-ਸਿਪਾਹੀ ਨੂੰ ਆਉਂਦਿਆਂ ਵੇਖ ਕੇ ਚੋਰ ਰਫੂ ਚੱਕਰ ਹੋ ਗਿਆ ।


76. ਰੰਗ ਵਿਚ ਭੰਗ ਪੈਣਾ (ਖੁਸ਼ੀ ਵਿਚ ਗ਼ਮੀ ਹੋਣੀ)-ਰਾਮ ਦੇ ਭਰਾ ਦਾ ਵਿਆਹ ਸੀ ਪਰ ਉਸ ਦੇ ਚਾਚਾ ਦੀ ਅਚਾਨਕ ਮੌਤ ਹੋ ਗਈ । ਵਿਚਾਰਿਆਂ ਦੇ ਰੰਗ ਵਿਚ ਭੰਗ ਪੈ ਗਿਆ ।


77. ਲਹੁ ਪਾਣੀ ਇਕ ਕਰਨਾ (ਬਹੁਤ ਮਿਹਨਤ ਕਰਨੀ)- ਜੀਮੀਦਾਰ ਦਾ ਲਹੂ ਪਾਣੀ ਇਕ ਕਰਕੇ ਕਮਾਈ ਕਰਦੇ ਹਨ।


78. ਲੀਕ ਲਾਉਣੀ ਬਦਨਾਮੀ ਕਰਨੀ)-ਮਾੜੇ ਆਦਮੀ ਭੈੜੇ ਕੰਮ ਕਰਕੇ ਆਪਣੇ ਨਾਂ ਨੂੰ ਲੀਕ ਲਾਉਂਦੇ ਹਨ।


79. ਲਕੀਰ ਦਾ ਫ਼ਕੀਰ (ਪੁਰਾਣੀਆਂ ਲੀਹਾਂ ਦਾ ਪਾਬੰਦ ਹੋਣਾ)-ਸਾਡੇ ਦੇਸ਼ ਦੇ ਲੋਕ ਅਜੇ ਵੀ ਸਾਧੂ ਸੰਤਾਂ ਪਿੱਛੇ ਲਕੀਰ ਦੇ ' ਫਕੀਰ ਬਣੇ ਹੋਏ ਹਨ।


80. ਲੂਣ ਹਰਾਮ ਕਰਨਾ (ਨੇਕੀ ਦਾ ਬਦਲਾ ਦੇਣਾ)-ਲਹੁ ਹਰਾਮ ਕਰਨ ਵਾਲੇ ਦਾ ਕਦੇ ਵੀ ਭਲਾ ਨਹੀਂ ਹੁੰਦਾ ।


81. ਵਿਹਲੀਆਂ ਖਾਣੀਆਂ (ਹਰਾਮ ਦੀ ਖਾਣੀ)-ਰਾਮ ਨੂੰ ਵਿਹਲੀਆਂ ਖਾਣ ਦੀ ਆਦਤ ਹੈ ਹੱਡ ਭੰਨ ਕੇ ਕੰਮ ਕਰਨਾ ਪਵੇ ਤਾਂ ਪਤਾ ਲਗੇ।


82. ਵਖਤ ਕੱਟਣਾਂ (ਮੁਸੀਬਤ ਕੱਟਣੀ)-ਵਖਤ ਕੱਟਣਾ ਪਵੇ ਤਾਂ ਧੀਰਜ ਨਾਲ ਕੱਟ ਲੈਣਾ ਚਾਹੀਦਾ ਹੈ।


83. ਵਾ ਵਗ ਜਾਣੀ (ਰਿਵਾਜ ਪੈਣਾ)-ਤੰਗ ਕਪੜੇ ਪਹਿਨਣ ਦੀ ਭੈੜੀ ਵਾ ਹਰ ਪਾਸੇ ਵਸ ਗਈ ਹੈ।


84. ਵਾਰਾਂ ਗਾਉਣੀਆਂ (ਜਸ ਗਾਉਣਾ)-ਬਹਾਦਰਾਂ ਦੀਆਂ ਸਦਾ ਵਾਰਾਂ ਗਾਈਆਂ ਜਾਂਦੀਆਂ ਹਨ।


85. ਵਾਲ ਵਿੰਗਾ ਨਾ ਹੋਣਾ (ਕੋਈ ਨੁਕਸਾਨ ਨਾ ਹੋਣਾ)-ਰੱਬ ਤੇ ਭਰੋਸਾ ਰੱਖਣ ਵਾਲਿਆਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ।


86. ਵਿੱਲੂ- ਵਿੱਲੂ ਕਰਨਾ (ਰੋਂਦੇ ਫਿਰਨਾ)-ਵੇਖੋ ਨੀਲੂ ਭੁੱਖਾ ਹੋਣ ਕਰਕੇ ਕਿਵੇਂ ਵਿੱਲੂ- ਵਿੱਲੂ ਕਰ ਰਿਹਾ ਹੈ।




Post a Comment

0 Comments