ਪੰਜਾਬੀ ਭਾਸ਼ਾ ਵਿੱਚ ਸੰਬੰਧਕ ਦੀ ਜਾਣ -ਪਛਾਣ
Introduction of Sambandhak in Punjabi Language
ਜਿਹੜੇ ਸ਼ਬਦ ਕਿਸੇ ਵਾਕ ਦੇ ਨਾਵਾਂ ਜਾਂ ਪੜਨਾਵਾਂ ਦੇ ਪਿੱਛੇ ਆ ਕੇ ਉਹਨਾਂ ਦਾ ਸੰਬੰਧ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਪ੍ਰਗਟ ਕਰਨ ਉਹਨਾਂ ਨੂੰ ਸੰਬੰਧਕ ਕਹਿੰਦੇ ਹਨ ਜਿਵੇਂ :- ਦੀ, ਦਾ, ਨੇ, ਨੂੰ, ਤੋਂ ਕੋਲੋਂ ਆਦਿ ।
ਸੰਬੰਧਕ ਤਿੰਨ ਪ੍ਰਕਾਰ ਦੇ ਹੁੰਦੇ ਹਨ :
1. ਪੂਰਨ ਸੰਬੰਧਕ :- ਉਹ ਸੰਬੰਧਕ ਜਿਹੜੇ ਇੱਕਲੇ ਹੀ ਕਾਰ ਵਿੱਚ ਸ਼ਬਦਾਂ ਦਾ ਆਪਸੀ ਸੰਬੰਧ ਜੋੜਨ ਭਾਵ ਉਹਨਾਂ ਨਾਲ ਕੋਈ ਹੋਰ ‘ ਸੰਬੰਧਕ ਨਾ ਲੱਗਾ ਹੋਵੇ ਤਾਂ ਉਹਨਾਂ ਨੂੰ ਪੂਰਨ ਸੰਬੰਧਕ ਕਹਿੰਦੇ ਹਨ :- ਜਿਵੇਂ ਦਾ, ਦੇ, ਨੂੰ, ਨੇ ਆਦਿ ।
2. ਅਪੂਰਨ ਸੰਬੰਧਕ :- ਉਹ , ਸੰਬੰਧਕ ਜੋ ਵਾਕ ਵਿਚ ਸ਼ਬਦਾਂ ਦਾ ਆਪਸੀ ਸੰਬੰਧ ਇੱਕਲੇ ਨਾ ਜੋੜ ਸਕਣ ਤੇ ਇਸ ਮੰਤਵ ਲਈ ਕਿਸੇ ਹੋਰ ਪੂਰਨ ਸੰਬੰਧਕ ਦੀ ਵਰਤੋ ਕਰਨੀ ਉਸ ਨੂੰ ਅਪੂਰਨ ਸੰਬੰਧਕ ਕਿਹਾ ਜਾਂਦਾ ਹੈ । ਜਿਵੇਂ :- ਕੋਲੋਂ, ਨਾਲੇ, ਦੂਰ, ਨਾਲ, ਸਾਹਮਣੇ, ਅੱਗੇ ਆਦਿ ।
3: ਦੁਬਾਜਰਾ ਜਾਂ ਮਿਸ਼ਰਤ ਸੰਬੰਧਕ :- ਜਿਹੜੇ ਸ਼ਬਦ ਕਦੇ ਪੂਰਨ ਅਤੇ ਕਦੇ ਅਪੂਰਨ ਸੰਬੰਧਕ ਦਾ ਕੰਮ ਦੇਣ ਜਾਂ ਜਿਹੜੇ ਸ਼ਬਦ ਇੱਕਲੇ ਹੀ ਸੰਬੰਧਕ ਦਾ ਕੰਮ ਵੀ ਦੇਣ ਅਤੇ ਉਹਨਾਂ ਨਾਲ ਅਪੂਰਨ ਸੰਬੰਧਕ ਵੀ ਲਾਇਆ ਜਾ ਸਕੇ ਉਹਨਾਂ ਨੂੰ ਦੁਬਾਰਾ ਜਾਂ ਮਿਸ਼ਰਤ ਸੰਬੰਧਕ ਕਹਿੰਦੇ ਹਨ । ਜਿਵੇਂ :- ਕਰਕੇ, ਨਾਲ, ਰਾਹੀਂ ਆਦਿ ।
1 Comments
Thank you
ReplyDelete