Punjabi Grammar "Introduction of Pronouns in Punjabi Language", "ਪੰਜਾਬੀ ਭਾਸ਼ਾ ਵਿੱਚ ਪੜਨਾਂਵ ਦੀ ਜਾਣ -ਪਛਾਣ" for Class 6, 7, 8, 9, 1

ਪੰਜਾਬੀ ਭਾਸ਼ਾ ਵਿੱਚ ਪੜਨਾਂਵ  ਦੀ ਜਾਣ -ਪਛਾਣ

Introduction of Pronouns in Punjabi Language


ਵਾਕ ਅੰਦਰ ਜਿਹੜਾ ਸ਼ਬਦ ਨਾਂਵ ਦੀ ਥਾਂ ਤੇ ਵਰਤਿਆ ਜਾਂਦਾ ਹੈ ਉਸ ਨੂੰ ਪੜਨਾਂਵ ਕਹਿੰਦੇ ਹਨ । ਜਿਵੇਂ ਮੈਂ, ਤੂੰ ਅਸੀ, ਤੁਸੀਂ, ਇਹ ਉਹ, ਆਦਿ । 


ਪੜਨਾਂਵ ਛੇ ਤਰ੍ਹਾਂ ਦੇ ਹੁੰਦੇ ਹਨ ।

1. ਪੁਰਖਵਾਚਕ ਪੜਨਾਂਵ - ਜਿਹੜੇ ਸ਼ਬਦ ਕਿਸੇ ਪੁਰਖ ਦੀ ਥਾਂ ਤੇ ਵਰਤੇ ਜਾਣ । ਉਹਨਾਂ ਨੂੰ ਪੁਰਖਵਾਚਕ ਪੜਨਾਂਵ ਕਹਿੰਦੇ ਹਨ ' ਜਿਵੇਂ ਮੈਨੂੰ, ਤੁਸੀ ਆਦਿ ।

2. ਨਿੱਜ ਵਾਚਕ ਪੜਨਾਂਵ- ਜਿਹੜਾ ਪੜਨਾਂਵ 'ਕਰਤਾ ਦੇ ਨਾਲ ਆ ਕੇ ਉਸ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਨਿੱਜ ਵਾਚਕ ਪੜਨਾਂਵ ਕਹਿੰਦੇ ਹਨ ਜਿਵੇਂ ਆਪਸ, ਆਪੇ ਆਦਿ ।

3. ਸੰਬੰਧ ਵਾਚਕ ਪੜਨਾਂਵ - ਜਿਹੜਾ ਸ਼ਬਦ ਪੜਨਾਂਵ ਵੀ ਹੋਵੇ ਅਤੇ ਯੋਜਕਾਂ ਵਾਂਗ ਵਾਕਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਵੀ ਕਰੇ, ਉਸ ਨੂੰ ਸੰਬੰਧ ਵਾਚਕ ਪੜਨਾਂਵ ਕਹਿੰਦੇ ਹਨ। ਜਿਵੇਂ:-ਜਿਹੜੇ, ਜੋ, ਉਹ, ਸੋ ਆਦਿ ।

4. ਪ੍ਰਸ਼ਨ ਵਾਚਕ ਪੜਨਾਂਵ -ਪ੍ਰਸ਼ਨਾਂ ਦਾ ਗਿਆਨ ਕਰਵਾਉਣ ਵਾਲੇ ਪੜਨਾਂਵਾਂ ਨੂੰ ਜਾਂ ਉਹ ਸ਼ਬਦ ਜੋ ਪੜਨਾਂਵ ਵੀ ਹੋਣ ਅਤੇ ਉਹਨਾਂ ਰਾਹੀਂ ਪ੍ਰਸ਼ਨ ਵੀ ਪੁੱਛਿਆ ਜਾਵੇ, ਪ੍ਰਸ਼ਨ ਵਾਚਕ ਪੜਨਾਂਵ ਕਹਿੰਦੇ ਹਨ ਜਿਵੇਂ:- ਕੌਣ, ਕਿਹੜਾ ਕੀ ਆਦਿ ।

5. ਨਿਸ਼ਚੇਵਾਚਕ ਪੜਨਾਂਵ -ਜਿਹੜੇ ਪੜਨਾਂਵ ਕਿਸੇ ਦੁਰ ਜਾਂ ਨੇੜੇ ਦੀ ਚੀਜ਼ ਵੱਲ ਸੰਕੇਤ ਕਰਕੇ ਉਸਦੇ ਨਾਂ ਦੀ ਥਾਂ ਵਰਤੇ ਜਾਂਦੇ ਹਨ, ਉਹਨਾਂ ਨੂੰ ਨਿਸ਼ਚੇਵਾਚਕ ਪੜਨਾਂਵ ਕਹਿੰਦੇ ਹਨ । ਜਿਵੇਂ:- ਉਹ, ਉਹਨਾਂ, ਨਿਸ਼ਚੇਵਾਚਕ ਪੜਨਾਂਵ ।



Post a Comment

0 Comments