Punjabi Kavita-Poem "Bus Conductor " "ਬੱਸ ਕੰਡਕਟਰ" ਪੰਜਾਬੀ ਕਵਿਤਾ for kids and Students in Punjabi Language.

 

ਬੱਸ ਕੰਡਕਟਰ 
Bus Conductor 

ਟਿਕਟ ਕਟਾ ਲਓ, ਟਿਕਟ ਕਟਾ ਲਓ

ਬੱਸ ਕੰਡਕਟਰ ਆਖੀ ਜਾਵੇ

ਅੱਗੇ ਹੋ ਜਾਓ ਜਗ੍ਹਾ ਬਥੇਰੀ

ਟਾਕੀ ਵਿਚੋਂ ਝਾਕੀ ਜਾਵੇ

ਬੇਬੇ ਤੂੰ ਕਾਹਤੋਂ ਨੀ ਸੁਣਦੀ

ਮੁੜ ਮੁੜ ਓਹੀ ਗੱਲ ਸੁਣਾਵੇ

ਕਾਲਜੀ ਮੁੰਡੇ ਬਾਹਰ ਲਮਕਦੇ

ਕਹਿ ਕੇ ਟਾਕੀ ਬੰਦ ਕਰਾਵੇ

ਲੱਦੀ ਪਈ ਹੈ ਬੱਸ ਬਥੇਰੀ

ਪਰ ਉਹ ਬੰਦੇ ਹੋਰ ਚੜ੍ਹਾਵੇ

ਤੂੜੀ ਵਾਂਗ ਸਵਾਰੀਆਂ ਦੇਖੋ

ਵਿਚ ਬੱਸ ਦੇ ਤੁੰਨੀ ਜਾਵੇ

ਵਿਸਲ ਵਜਾ ਕੇ ਬੱਸ ਤੋਰਦਾ

ਵਿਸਲ ਵਜਾ ਕੇ ਰੋਕੀ ਜਾਵੇ

ਸਾਰਾ ਦਿਨ ਉਹ ਭੱਜਿਆ ਫਿਰਦਾ

ਕਦੇ ਉਤਰੇ ਫਿਰ ਚੜ੍ਹ ਜਾਵੇ

ਕੋਈ ਸਵਾਰੀ ਟਿਕਟ ਕਟਾਉਂਦੀ

ਕੋਈ ਉਸਨੂੰ ਪਾਸ ਦਿਖਾਵੇ

ਪੈਸਿਆਂ ਵਾਲਾ ਬੈਗ ਹਿਲਾਵੇ

ਖੁੱਲ੍ਹੇ ਪੈਸੇ ਮੋੜੀ ਜਾਵੇ

ਜਿੱਥੇ ਕੋਈ ਜਾਣਾ ਚਾਹਵੇ

ਉਥੇ ਉਸਨੂੰ ਲਾਹੁੰਦਾ ਜਾਵੇ

ਲਲਤੋਂ, ਜੋਧਾਂ ਵਾਲੇ ਆਜੋ,

ਮੁੜ-ਮੁੜ ਇਹੀ ਰੌਲਾ ਪਾਵੇ

Post a Comment

0 Comments