Punjabi Grammar "Introduction of Adjectives in Punjabi Language", "ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ" for Class 6, 7, 8, 9, 10

ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ਣ ਦੀ ਜਾਣ -ਪਛਾਣ

Introduction of Adjectives in Punjabi Language


ਜਿਹੜੇ ਸ਼ਬਦ ਨਾਂਵ ਪੜਨਾਂਵ ਦੇ ਵਿਸ਼ੇਸ਼ ਗੁਣ-ਦੋਸ਼ ਪ੍ਰਗਟ ਕਰਦੇ ਹਨ ਜਾਂ ਉਹ ਸ਼ਬਦ ਜੋ ਕਿਸੇ ਨਾਂਵ-ਪੜਨਾਂਵ ਦੇ ਗੁਣ ਦੋਸ਼, ਗਿਣਤੀ ਮਿਣਤੀ ਦੱਸਦੇ ਹਨ ਉਹਨਾਂ ਨੂੰ ਵਿਸ਼ੇਸ਼ਣ ਕਹਿੰਦੇ ਹਨ । ਜਿਵੇਂ :- ਚੰਗਾ, ਬੁਰਾ, ਕਾਲਾ, ਤਿੰਨ, ਚਾਰ, ਵੀਹ ਆਦਿ । 


ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਹਨ ।


1. ਗੁਣ ਵਾਚਕ ਵਿਸ਼ੇਸ਼ਣ -ਜਿਹੜੇ ਸ਼ਬਦ ਨਾਂਵ ਪੜਨਾਂਵ ਦੇ ਗੁਣ ਔਗੁਣ ਜਾਂ ਅਵਸਥਾ ਨੂੰ ਪ੍ਰਗਟ ਕਰਨ ਉਹਨਾਂ ਨੂੰ ਗੁਣ ਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ ਚੰਗਾ, ਕਾਲਾ, ਮੋਟਾ, ਪਤਲਾਂ ਆਦਿ ।

2. ਸੰਖਿਆ ਵਾਚਕ ਵਿਸ਼ੇਸ਼ਣ -ਉਹ ਵਿਸ਼ੇਸ਼ਣ ਜਿਹੜੇ ਨਾਂਵ ਜਾਂ ਪੜਨਾਂਵ ਦੀ ਗਿਣਤੀ, ਨੰਬਰ ਤੇ ਦਰਜਾ ਪ੍ਰਗਟ ਕਰਨ ਉਹਨਾਂ ਨੂੰ ਸੰਖਿਆ ਵਾਚਕ ਵਿਸ਼ੇਸ਼ਣ ਕਹਿੰਦੇ ਹਨ । ਜਿਵੇਂ :-ਦਸ, ਵੀਹ, ਹਜ਼ਾਰ ਆਦਿ ।

3. ਪਰਿਮਾਣ ਵਾਚਕ ਵਿਸ਼ੇਸ਼ਣ - ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸ਼ਾਂ ਜਾਂ ਨਾਵਾਂ ਦੀ ਮਿਣਤੀ, ਮਾਪ ਤੋਲ ਬਾਰੇ ਦੱਸਣ ਉਸ ਨੂੰ ਪਰਿਮਾਣ ਵਾਚਕ ਵਿਸ਼ੇਸ਼ਣ ਕਹਿੰਦੇ ਹਨ । ਜਿਵੇਂ :-ਜਿੰਨਾ, ਬਹੁਤਾ, ਜ਼ਰਾ ਕੁ, ਕਿਲੋ ਕੁ ਆਦਿ ।

4. ਨਿਸ਼ਚੇਵਾਚਕ ਵਿਸ਼ੇਸ਼ਣ -ਉਹ ਵਿਸ਼ੇਸ਼ਣ ਜੋ ਆਪਣੇ ਵਿਸ਼ੇਸਾਂ ਨੂੰ ਜਾਂ ਨਾਵਾਂ ਨੂੰ ਨਿਸ਼ਚੇ ਨਾਲ ਇਸ਼ਾਰਾ ਕਰਕੇ ਆਮ ਤੋਂ ਖਾਸ ਬਣਾਉਣ' ਉਹਨਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਹਿੰਦੇ ਹਨ ਜਿਵੇਂ :-ਇਹ, ਉਹ, ਇਹਨਾਂ, ਉਹਨਾਂ ਆਦਿ ।

5. ਪੜਨਾਂਵੀ ਵਿਸ਼ੇਸ਼ਣ - ਉਹ ਪੜਨਾਂਵ ਜੋ ਨਾਂਵ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਉਹਨਾਂ ਨੂੰ ਪੜਨਾਂਵੀ ਵਿਸ਼ੇਸ਼ਣ ਕਹਿੰਦੇ , ਹਨ । ਜਿਵੇਂ ਕੌਣ, ਸਾਡਾ, ਮੇਰਾ, ਤੁਹਾਡਾ ਆਦਿ ।



Post a Comment

0 Comments