ਰੁੱਖ ਤੇ ਬਾਲ
Rukh Te Baal
ਰੁੱਖ ਨੂੰ ਕਹੇ ਪਿਆਰਾ ਬੱਚਾ
ਦੇ ਦੇ ਇਕ ਉਧਾਰਾ ਪੱਤਾ
ਰੁੱਖ ਬੋਲਿਆ: ‘ਪੱਤੇ ਲੈ ਜਾ,
ਪਰ ਦੋ ਘੜੀਆਂ ਕੋਲੇ ਬਹਿ ਜਾ
ਫ਼ਲ ਤੇ ਫੁੱਲਾਂ ਦੀ ਸੌਗਾਤ
ਬੱਚਾ ਰੁੱਖ ਤੋਂ ਮੰਗੇ ਦਾਤ
ਫੁੱਲ ਤਾਂ ਲੈ ਲਾ, ਫ਼ਲ ਵੀ ਖਾ ਲੈ
ਪਰ ਤੂੰ ਪੱਕੀ ਆੜੀ ਪਾ ਲੈ
ਨੀਵੀਂ ਕਰ ਦੇ ਆਪਣੀ ਟਾਹਣੀ
ਮੈਂ ਬਣ ਜਾਨਾਂ ਤੇਰਾ ਹਾਣੀ
ਬਾਲਕ ਚੜ੍ਹਿਆ ਰੁੱਖ ਦੇ ਉੱਤੇ
ਚਾਰ-ਚੁਫੇਰੇ ਨੱਚਣ ਪੱਤੇ
ਰੁੱਖ ਤੇ ਬਾਲ ਦੀ ਸਾਂਝ ਪਿਆਰੀ
ਦੇਖੇ ਖੜ੍ਹ ਖੜ੍ਹ ਦੁਨੀਆਂ ਸਾਰੀ

0 Comments