ਸਿਹਤ ਜਿਹਾ ਨਾ ਗਹਿਣਾ
Sehat Jiha Na Gahina
ਆਖਣ ਲੱਗੇ ਅੱਜ ਨਿਆਣੇ
ਅਸੀਂ ਤਾਂ ਚਿਪਸ ਕੁਰਕਰੇ ਖਾਣੇ
ਮੈਨੂੰ ਵੀ ਲੈ ਕੇ ਦੇਵੋ ਪੀਜਾ
ਕਹਿੰਦਾ ਚਾਚੇ ਨੂੰ ਭਤੀਜਾ
ਜਾਂ ਫਿਰ ਬਰਗਰ ਨੂਡਲ ਖਾਵਾਂ
ਉੱਤੇ ਚਟਨੀ ਭਰ ਕੇ ਪਾਵਾਂ
ਦਾਦੀ ਸਭ ਨੂੰ ਕੋਲ ਬੁਲਾਵੇ
ਲੈ ਕੇ ਬੁੱਕਲ ਵਿਚ ਸਮਝਾਵੇ
“ਨਾ ਪੁੱਤ, ਇਹ ਚੀਜ਼ਾਂ ਨਾ ਖਾਇਓ
ਐਵੇਂ ਨਾ ਤੁਸੀਂ ਸਿਹਤ ਗਵਾਇਓ
ਖਾਵੋ ਫਲ ਤੇ ਮੇਵੇ ਰੋਜ਼
ਫੇਰ ਨਾ ਲੱਗਦਾ ਕੋਈ ਰੋਗ
ਮੰਨੋ ਦਾਦੀ ਜੀ ਦਾ ਕਹਿਣਾ
ਸਿਹਤ ਜਿਹਾ ਨਾ ਕੋਈ ਗਹਿਣਾ

0 Comments