ਦੇਖੋ ਕਿੰਨੀ ਕਰ ਗਿਆ ਮੇਰਾ ਦੇਸ ਤਰੱਕੀ
Dekho Kinni Kar Giya Mera Desh Taraki
ਹਰ ਖੇਤਰ ਵਿਚ ਜਾ ਰਹੇ ਅਸੀਂ ਫੱਟੇ ਚੱਕੀ
ਦੇਖੋ ਕਿੰਨੀ ਕਰ ਗਿਆ ਮੇਰਾ ਦੇਸ ਤਰੱਕੀ
ਹੁਣ ਨਾ ਦੂਜੇ ਦੇਸ ਤੋਂ ਅਸੀਂ ਅੰਨ ਮੰਗਾਉਂਦੇ
ਇੱਥੋਂ ਦੇ ਕਿਰਸਾਨ ਹੀ ਬੜੀ ਫ਼ਸਲ ਉਗਾਉਂਦੇ
ਝੂਮਣ ਕਣਕਾਂ, ਨਰਮੇ, ਝੋਨਾ ਤੇ ਮੱਕੀ
ਦੇਖੋ ਕਿੰਨੀ…
ਸਿੱਖਿਆ ਅਤੇ ਵਪਾਰ ਵਿਚ ਅਸੀਂ ਮਾਰੀਆਂ ਮੱਲਾਂ
ਕੁੱਲ ਦੁਨੀਆਂ ਵਿਚ ਹੁੰਦੀਆਂ ਨੇ ਸਾਡੀਆਂ ਗੱਲਾਂ
ਹਰ ਇਕ ਚੰਗੀ ਕੰਪਨੀ ਹੁਣ ਆ ਰਹੀ ਨੱਸੀ
ਦੇਖੋ ਕਿੰਨੀ...
ਨਵੀਆਂ ਖੋਜਾਂ ਕਰ ਰਹੇ ਡਾਕਟਰ, ਵਿਗਿਆਨੀ
ਖੇਡ ਤੇ ਸਭਿਆਚਾਰ ਵਿਚ ਸਾਡਾ ਕਿਹੜਾ ਸਾਨੀ
ਫ਼ਿਲਮਾਂ ਤੇ ਸੰਗੀਤ ਦੀ ਧੁੰਮ ਸਾਰੇ ਮੱਚੀ
ਦੇਖੋ ਕਿੰਨੀ...
ਭਾਵੇਂ ਸਾਡੇ ਵਿਚ ਨੇ ਅਜੇ ਬੜੀਆਂ ਕਮੀਆਂ
ਮਿਹਨਤ ਕਰਕੇ ਪਾ ਦਿਆਂਗੇ ਪੈੜਾਂ ਨਵੀਆਂ
ਬੱਚਾ-ਬੱਚਾ ਧਾਰ ਕੇ ਗੱਲ ਬੈਠਾ ਪੱਕੀ
ਦੇਖੋ ਕਿੰਨੀ…

0 Comments