Punjabi Kavita - Poem "Koi Ta Hal Karo" "ਕੋਈ ਤਾਂ ਹੱਲ ਕਰੋ " ਪੰਜਾਬੀ ਕਵਿਤਾ for kids and Students in Punjabi Language.

 
ਕੋਈ ਤਾਂ ਹੱਲ ਕਰੋ 
Koi Ta Hal Karo

 

ਕੋਈ ਤਾਂ ਹੱਲ ਕਰੋ ਇਸ ਉਲਝੀ ਤਾਣੀ ਦਾ

ਕੀ ਹਾਲ ਬਣਾ ਦਿੱਤਾ, ਧਰਤੀ, ਹਵਾ, ਪਾਣੀ ਦਾ

 

ਜਿਸਨੂੰ ਮਾਂ ਕਹਿੰਦੇ ਸਾਂ, ਮਿੱਟੀ ਵਿਚ ਜ਼ਹਿਰਾਂ ਨੇ

ਕੀਤੇ ਨੇ ਕਹਿਰ ਬੜੇ, ਪਿੰਡਾਂ ਤੇ ਸ਼ਹਿਰਾਂ ਨੇ

ਇਹ ਕੰਮ ਹੈ ਧਰਤੀ ਦੇ, ਉੱਤਮ ਪ੍ਰਾਣੀ ਦਾ

ਕੀ ਹਾਲ ਬਣਾ ਦਿੱਤਾ

 

ਹਵਾ ਦੂਸ਼ਿਤ ਹੋ ਚੁੱਕੀ, ਰੋਗਾਂ ਨੂੰ ਬੁਲਾਵਾ ਹੈ

ਜੀਹਨੂੰ ਉੱਨਤੀ ਸਮਝ ਰਹੇ, ਇਹ ਇਕ ਛਲਾਵਾ ਹੈ

ਕੋਈ ਲੱਭਣਾ ਹੱਲ ਨਹੀਂ, ਇਸ ਦਰਦ ਕਹਾਣੀ ਦਾ

ਕੀ ਹਾਲ ਬਣਾ ਦਿੱਤਾ..

 

ਉਹ ਵੇਲਾ ਦੂਰ ਨਹੀਂ, ਇਸ ਲਈ ਯੁੱਧ ਹੋਵਣਗੇ

ਪਾਣੀ ਦੀ ਬੂੰਦ ਲਈ, ਜਦੋਂ ਸਾਰੇ ਰੋਵਣਗੇ

ਦੇਣਾ ਹਿਸਾਬ ਪਊ, ਕੀਤੀ ਮਨਮਾਨੀ ਦਾ

ਕੀ ਹਾਲ ਬਣਾ ਦਿੱਤਾ…

 

ਕੁਦਰਤ ਦੇ ਤੋਹਫ਼ਿਆਂ ਦਾ, ਜੋ ਮੁੱਲ ਸਮਝਾਇਆ ਸੀ

ਪਵਣ ਗੁਰੂ ਪਾਣੀ ਪਿਤਾ ਸਤਿਗੁਰ ਫੁਰਮਾਇਆ ਸੀ

ਉਪਦੇਸ਼ ਤੂੰ ਭੁੱਲ ਗਿਆ, ‘ਰਾਜੀ’ ਗੁਰਬਾਣੀ ਦਾ

ਕੀ ਹਾਲ ਬਣਾ ਦਿੱਤਾ

 

Post a Comment

0 Comments