ਪੁੱਠਾ ਨਾਮ
Putha Naam
ਕਿੰਨਾ ਸੋਹਣਾ ਨਾਮ ਬੱਚੇ ਦਾ ਰੱਖਦੇ ਉਸਦੇ ਮਾਪੇ
ਪਰ ਇਕ ਪੁੱਠਾ ਨਾਮ ਬੱਚੇ ਦਾ, ਬੱਚੇ ਰੱਖ ਲੈਣ ਆਪੇ
ਆਲੂ, ਘੀਚੂ, ਰੂੜਾ, ਭੂੰਡੀ, ਚੂਚੀ, ਚਿੱਚੜ, ਬੋਤਾ
ਕੋਈ ਕਿਸੇ ਨੂੰ ਕਾਟੋ ਆਖੇ, ਕੋਈ ਆਖਦਾ ਖੋਤਾ
ਏਸੇ ਨਾਮ ਦੇ ਕਰਕੇ ਹੁੰਦੇ, ਰੋਜ਼ ਹੀ ਕੁੱਟ ਕੁਟਾਪੇ
ਕਿੰਨਾ ਸੋਹਣਾ ਨਾਮ...
ਘੋਲੂ, ਤੋਰੀ, ਭੰਗੀ, ਚਿੱਬੜ, ਚੂਹਾ, ਚੀਕੂ, ਗੈਂਡਾ
ਟਿੱਡੀ, ਚੂਚਾ, ਮਾਊਂ, ਸੀਂਢਲ, ਠੋਲੂ, ਮੱਦੀ, ਟੀਂਡਾ
ਕਈ ਵਾਰੀ ਬੱਚਿਆਂ ਦੇ ਮਾਪੇ, ਲੜਨ ਸਕੂਲੇ ਆ ਕੇ
ਕਿੰਨਾ ਸੋਹਣਾ ਨਾਮ..
ਪੁੱਠਾ ਨਾਂ ਲੈ ਕੇ ਦੂਜੇ ਦਾ, ਆਪਸ ਦੇ ਵਿਚ ਲੜਦੇ
ਕੁਝ ਬੱਚੇ ਤਾਂ ਗੁੱਸਾ ਖਾ ਕੇ, ਵਾਲਾਂ ਨੂੰ ਜਾ ਫੜਦੇ
ਮਾਸਟਰ ਜੀ ਕੋਲ ਜਾਣ ਸ਼ਿਕਾਇਤਾਂ, ਪੈਂਦੇ ਬਹੁਤ ਸਿਆਪੇ
ਕਿੰਨਾ ਸੋਹਣਾ ਨਾਮ...
ਆਪਸ ਦੇ ਵਿਚ ਸਾਰੇ ਬੱਚਿਓ, ਰੱਜ-ਰੱਜ ਖੇਡੋ ਹੱਸੋ
ਪਰ ਭੁੱਲ ਕੇ ਵੀ ਕਿਸੇ ਬੱਚੇ ਦਾ, ਪੁੱਠਾ ਨਾਮ ਨਾ ਰੱਖੋ
ਵੱਡੇ ਹੋ ਕੇ ਤੁਸੀਂ ਹੀ ਬਣਨਾ, ਏਸ ਦੇਸ਼ ਦੇ ਰਾਖੇ
ਕਿੰਨਾ ਸੋਹਣਾ ਨਾਮ ...

0 Comments