Punjabi Kavita-Poem "Mera Sohna School" "ਮੇਰਾ ਸੋਹਣਾ ਸਕੂਲ " ਪੰਜਾਬੀ ਕਵਿਤਾ for kids and Students in Punjabi Language.

 

ਮੇਰਾ ਸੋਹਣਾ ਸਕੂਲ 

Mera Sohna School

ਮੇਰਾ ਸੋਹਣਾ ਸਕੂਲ ਮੈਂ ਇਸਨੂੰ ਦਿਲੋਂ ਪਿਆਰ ਕਰਾਂ

ਜੋ ਮੇਰੇ ਅਧਿਆਪਕ ਉਹਨਾਂ ਦਾ ਸਤਿਕਾਰ ਕਰਾਂ

 

ਬਸਤਾ ਚੁੱਕ ਕੇ ਭੱਜਿਆ ਆਵਾਂ

ਨਾਲ ਲਗਨ ਦੇ ਪੜ੍ਹਦਾ ਜਾਵਾਂ

ਇੱਥੋਂ ਪਾ ਕੇ ਵਿੱਦਿਆ ਜ਼ਿੰਦਗੀ ਵਿਚ ਸੁਧਾਰ ਕਰਾਂ

ਮੇਰਾ ਸੋਹਣਾ ਸਕੂਲ……

ਰੰਗ ਬਰੰਗੇ ਫੁੱਲ ਨੇ ਲੱਗੇ

ਰੁੱਖ ਖੜ੍ਹੇ ਨੇ ਸੱਜੇ-ਖੱਬੇ

ਹੋਰ ਲਗਾਵਾਂ ਬੂਟੇ ਇਸਦਾ ਖ਼ੂਬ ਸ਼ਿੰਗਾਰ ਕਰਾਂ ਤਿੰਨ

ਮੇਰਾ ਸੋਹਣਾ ਸਕੂਲ….

 

ਖੇਡੀਏ, ਪੜ੍ਹੀਏ, ਨੱਚੀਏ, ਗਾਈਏ,

ਰਲ ਮਿਲ ਹੱਸਕੇ ਵਕਤ ਲੰਘਾਈਏ

ਛੁੱਟੀ ਜਦ ਤੱਕ ਨਾ ਹੁੰਦੀ ਕਦੇ ਗੇਟ ਨਾ ਪਾਰ ਕਰਾਂ

ਮੇਰਾ ਸੋਹਣਾ ਸਕੂਲ….

Post a Comment

0 Comments