Punjabi Kavita - Poem "Papa Jadon Sahiro Aaunge" "ਪਾਪਾ ਜਦੋਂ ਸ਼ਹਿਰੋਂ ਆਉਣਗੇ" ਪੰਜਾਬੀ ਕਵਿਤਾ for kids and Students in Punjabi Language.

 

ਪਾਪਾ ਜਦੋਂ ਸ਼ਹਿਰੋਂ ਆਉਣਗੇ 
Papa Jadon Sahiro Aaunge

 

ਸ਼ਾਮ ਵੇਲੇ ਪਾਪਾ ਜਦੋਂ ਸ਼ਹਿਰੋਂ ਆਉਣਗੇ

ਸਾਡੇ ਲਈ ਕਈ ਚੀਜ਼ਾਂ ਵੀ ਲਿਆਉਣਗੇ

 

ਆਉਂਦੇ ਦੇਖ ਬੂਹੇ ਕੋਲ ਖੜ ਜਾਵਾਂਗੇ

ਛਾਲਾਂ ਮਾਰ ਮੋਢਿਆਂ 'ਤੇ ਚੜ੍ਹ ਜਾਵਾਂਗੇ

ਪਾਪਾ ਅੱਗੇ ਸਾਰੇ ਬੱਚੇ ਰੌਲਾ ਪਾਉਣਗੇ

ਸ਼ਾਮ ਵੇਲੇ..

 

ਪਾਪਾ ਦੱਸੋ, ਮੇਰੀ ਖੇਡ ਲੈ ਕੇ ਆਏ ਹੋ?

ਟੌਫੀਆਂ ਤੇ ਫਲ ਭੁੱਲ ਤਾਂ ਨੀ ਆਏ ਹੋ?

ਘੁੱਟ-ਘੁੱਟ ਸਾਨੂੰ ਗਲ ਨਾਲ ਲਾਉਣਗੇ

ਸ਼ਾਮ ਵੇਲੇ..

 

ਕੋਈ ਕਾਪੀ ਪੈੱਨ ਲੈ ਕੇ ਦੂਰ ਭੱਜੇਗਾ

ਜੀਹਦੀ ਚੀਜ਼ ਭੁੱਲ ਆਏ ਰੋਣ ਲੱਗੇਗਾ

ਬੁੱਕਲ 'ਚ ਲੈ ਕੇ ਉਸ ਨੂੰ ਵਰਾਉਣਗੇ

ਸ਼ਾਮ ਵੇਲੇ..

 

ਲਾਇਓ ਨਾ ਸ਼ਿਕਾਇਤਾਂ ਮੰਮੀ ਨੂੰ ਮਨਾਵਾਂਗੇ

ਸਾਰੇ ਜਣੇ 'ਕੱਠੇ ਬਹਿ ਕੇ ਰੋਟੀ ਖਾਵਾਂਗੇ

ਸੌਣ ਵੇਲੇ ਇਕ ਬਾਤ ਵੀ ਸੁਣਾਉਣਗੇ

ਸ਼ਾਮ ਵੇਲੇ

Post a Comment

0 Comments