Punjabi Kavita - Poem "Ghar Sade Nikka Veera Hai" "ਘਰ ਸਾਡੇ ਨਿੱਕਾ ਵੀਰਾ ਹੈ " ਪੰਜਾਬੀ ਕਵਿਤਾ for kids and Students in Punjabi Language.

 

ਘਰ ਸਾਡੇ ਨਿੱਕਾ ਵੀਰਾ ਹੈ 
Ghar Sade Nikka Veera Hai

 

ਘਰ ਸਾਡੇ ਨਿੱਕਾ ਵੀਰਾ

ਮਾਂ ਕਹਿੰਦੀ ਮੇਰਾ ਹੀਰਾ ਹੈ

ਸਭ ਚੀਜ਼ਾਂ ਰੋਜ਼ ਖਿੰਡਾ ਦਿੰਦਾ

ਮੰਮੀ ਦਾ ਕੰਮ ਵਧਾ ਦਿੰਦਾ

 

ਕਦੇ ਬਿਸਤਰ ਗਿੱਲਾ ਕਰ ਦੇਵੇ

ਸ਼ੂ-ਸ਼ੂ ਨਾਲ ਕੱਛੀ ਭਰ ਦੇਵੇ

ਕੋਈ ਘੂਰੇ ਤਾਂ ਮੁਸਕਰਾ ਦਿੰਦਾ .......ਮੰਮੀ ਦਾ ...

 

ਮਾਂ ਸਬਜ਼ੀ ਕੱਟਣ ਬਹਿ ਜਾਵੇ

ਉਹ ਚਾਕੂ ਪਿੱਛੇ ਪੈ ਜਾਵੇ

ਨਾ ਦਏ ਤਾਂ ਭੜਥੂ ਪਾ ਦਿੰਦਾ ....ਮੰਮੀ ਦਾ ...

 

ਕਦੇ ਗੋਦੀ ਚੜ੍ਹਨ ਨੂੰ ਕਹਿੰਦਾ ਏ

ਕਦੇ ਰੁੱਸ ਕੇ ਦੂਰ ਜਾ ਬਹਿੰਦਾ ਏ

ਆਪਣੀ ਹਰ ਜਿੱਦ ਪੁਗਾ ਲੈਂਦਾ......ਮੰਮੀ ਦਾ...

 

ਮੰਮੀ ਜਦ ਰੋਟੀ ਲਾਹੁੰਦੇ ਨੇ

ਉਹ ਭਾਂਡੇ ਦੇ ਕੇ ਵਰਾਉਂਦੇ ਨੇ

ਆਟੇ ਦੇ ਵਿਚ ਹੱਥ ਪਾ ਲੈਂਦਾ .....ਮੰਮੀ ਦਾ..

 

ਕਦੇ ਝਾੜੂ ਖੋਹ ਕੇ ਭੱਜਦਾ ਹੈ

ਕਦੇ ਪੋਚਾ ਲਾਵਣ ਲੱਗਦਾ ਹੈ

ਮੰਮੀ ਨੂੰ ਪੂਰਾ ਖਿਝਾ ਦਿੰਦਾ ....ਮੰਮੀ ਦਾ ...

 

ਸਾਰਾ ਦਿਨ ਪਾਉਂਦਾ ਖਿਲਾਰਾ ਹੈ

ਫਿਰ ਵੀ ਉਹ ਲੱਗਦਾ ਪਿਆਰਾ ਹੈ

ਹਰ ਇਕ ਨੂੰ ਪਿੱਛੇ ਲਾ ਲੈਂਦਾ ......ਮੰਮੀ ਦਾ...

Post a Comment

0 Comments