ਮੀਂਹ ਦੀਆਂ ਕਣੀਆਂ
Meeh Diya Kahaniya
ਮੀਂਹ ਦੀਆਂ ਕਣੀਆਂ ਦੀ ਆਵਾਜ਼
ਵੱਜਦਾ ਜਿਵੇਂ ਸੁਰੀਲਾ ਸਾਜ
ਮਿੱਟੀ 'ਤੇ ਪਏ ਪਹਿਲੀ ਭੂਰ
ਓਸ ਮਹਿਕ ਦਾ ਅਜਬ ਸਰੂਰ
ਕੁਦਰਤ ਦਾ ਅਨਮੋਲ ਅੰਦਾਜ
ਮੀਂਹ ਦੀਆਂ ...
ਚਮਕੇ ਬਿਜਲੀ ਦੀ ਲਿਸ਼ਕੋਰ
ਕਾਲੇ ਬੱਦਲਾਂ ਦੀ ਘਣਘੋਰ
ਛਿੜਦਾ ਕੋਈ ਇਲਾਹੀ ਨਾਦ
ਮੀਂਹ ਦੀਆਂ ...
ਤਿਪ ਤਿਪ ਕਰਕੇ ਪਾਣੀ ਵਰ੍ਹਦਾ
ਚਾਰ-ਚੁਫ਼ੇਰੇ ਜਲ-ਥਲ ਕਰਦਾ
ਹਰੇ ਭਰੇ ਹੋ ਗਏ ਨੇ ਬਾਗ਼
ਮੀਂਹ ਦੀਆਂ...
ਮੋਰ, ਪਪੀਹੇ ਨੱਚਣ ਗਾਉਣ
ਡੱਡੂ ਪੂਰਾ ਸ਼ੋਰ ਮਚਾਉਣ
ਕੁਦਰਤ ਕੋਲੋ ਕਿੰਨੇ ਰਾਜ
ਮੀਂਹ ਦੀਆਂ ...

0 Comments