ਨਰਸਰੀ
Nursery
ਵਿਚ ਨਰਸਰੀ ਪੜ੍ਹਨੇ ਪਾਇਆ ਢਾਈ ਸਾਲ ਦਾ ਹੋ ਗਿਆ ਹੈ
ਨੰਨ੍ਹੇ ਮੁੰਨੇ ਬੱਚੇ ਕੋਲੋਂ ਉਹਦਾ ਬਚਪਨ ਖੋਹ ਲਿਆ ਹੈ
ਨੱਚਣ, ਟੱਪਣ, ਕੁੱਦਣ ਦੇ ਦਿਨ
ਬਾਤ ਬੁਝਾਰਤਾ ਬੁੱਝਣ ਦੇ ਦਿਨ
ਵਰਦੀ, ਟਾਈ ਪੈਂਟ 'ਚ ਫਸਿਆ ਕਿੱਡਾ ਬਸਤਾ ਢੋ ਰਿਹਾ ਹੈ...
ਜਦੋਂ ਸਕੂਲ ਦੀ ਵੈਨ ਸੀ ਆਈ
ਪਾਈ ਉਸ ਨੇ ਖ਼ੂਬ ਦੁਹਾਈ
ਸੁਣਦਾ ਨਹੀਂਓਂ ਗੱਲ ਕਡੰਕਟਰ ਤਰਲੋ ਮੱਛੀ ਹੋ ਰਿਹਾ ਹੈ...
ਘਰ ਵਿਚ ਫਿਰਨਾ ਨੰਗ ਧੜੰਗੇ
ਓਨੀ ਲਾਉਂਦੇ ਰਹਿਣਾ ਖ਼ੂਬ ਦੁੜੰਗੇ
ਭੋਲੇ ਮਾਪੇ ਕਿਉਂ ਨਾ ਜਾਣਨ ਉਹ ਕਿੰਨਾ ਕੁਝ ਖੋ ਰਿਹਾ ਹੈ...
ਲਾਡ ਲਡਾਉਂਦੀ ਘਰ ਸੀ ਦਾਦੀ
ਵਿਚ ਸਕੂਲ ਨਾ ਰਹੀ ਆਜ਼ਾਦੀ
ਬੇਸ਼ੱਕ ਏਥੇ ਬਹੁਤ ਖਿਡੌਣੇ ਪਰ ਉਹ ਬੈਠਾ ਰੋ ਰਿਹਾ ਹੈ…
ਭੋਲੇ ਮਾਪੇ ਕਿਉਂ ਨਾ ਜਾਣਨ
ਬੱਚੇ ਦੀ ਨਾ ਨਬਜ਼ ਪਛਾਨਣ
ਪੁੱਠਾ ਕਰਕੇ ਟੰਗਿਆ ਬੱਕਰਾ ਜਿਵੇਂ ਕਸਾਈ ਕੋਹ ਰਿਹਾ ਹੈ…

0 Comments