Punjabi Kavita - Poem "Angheen Te Dujje Bache" "ਅੰਗਹੀਣ ਤੇ ਦੂਜੇ ਬੱਚੇ " ਪੰਜਾਬੀ ਕਵਿਤਾ for kids and Students in Punjabi Language.

 

ਅੰਗਹੀਣ ਤੇ ਦੂਜੇ ਬੱਚੇ 
Angheen Te Dujje Bache

 

ਅੰਗਹੀਣ ਤੇ ਦੂਜੇ ਬੱਚੇ

ਇਕ ਰੁੱਖ ਦੇ ਅਸੀਂ ਹਾਂ ਪੱਤੇ

ਜੀਣ ਦੇ ਬੇਸ਼ੱਕ ਵੱਖਰੇ ਢੰਗ ਨੇ

ਇਹ ਮੇਰੇ ਸਮਾਜ ਦੇ ਅੰਗ ਨੇ

 

ਇਹਨਾਂ ਅੰਦਰ ਵੀ ਨੇ ਸੁਪਨੇ

ਪੁੱਛ ਕੇ ਦੇਖ ਨਾ ਹੰਝੂ ਰੁਕਣੇ  

ਬੇਸ਼ੱਕ ਸਾਡੇ ਲਈ ਅਪੰਗ ਨੇ

ਇਹ ਮੇਰੇ ਸਮਾਜ

 

ਕੀ ਹੋਇਆ ਕੁਝ ਕਹਿ ਨਹੀਂ ਸਕਦੇ

ਆਪਣਾ ਹੱਕ ਵੀ ਲੈ ਨਹੀਂ ਸਕਦੇ

ਪਰ ਲੜਦੇ ਜ਼ਿੰਦਗੀ ਦੀ ਜੰਗ ਨੇ

ਇਹ ਮੇਰੇ ਸਮਾਜ...

 

ਜਿਸਮ ਦਾ ਹਿੱਸਾ ਹੋਏ ਬਿਮਾਰ

ਕੀ ਉਸ ਨੂੰ ਨਹੀਂ ਕਰਦੇ ਪਿਆਰ

ਇਹ ਸਾਰੇ ਕੁਦਰਤ ਦੇ ਰੰਗ ਨੇ

ਇਹ ਮੇਰੇ ਸਮਾਜ...

 

ਤੇਰੇ ਤਾਂ ਅੰਗ ਪੈਰ ਨੇ ਪੂਰੇ

ਫਿਰ ਵੀ ਰਾਤ ਦਿਨੇ ਤੂੰ ਭੂਰੇ

ਤੇਰੇ ਕੌਤਕ ਦੇਖ ਕੇ ਦੰਗ ਨੇ

ਇਹ ਮੇਰੇ ਸਮਾਜ

Post a Comment

0 Comments