Punjabi Kavita - Poem "Nikke Nikke Paira Ne" "ਨਿੱਕੇ ਨਿੱਕੇ ਪੈਰਾਂ ਨੇ " ਪੰਜਾਬੀ ਕਵਿਤਾ for kids and Students in Punjabi Language.

 

ਨਿੱਕੇ ਨਿੱਕੇ ਪੈਰਾਂ ਨੇ 
Nikke Nikke Paira Ne

 

ਨਿੱਕੇ ਨਿੱਕੇ ਪੈਰਾਂ ਨੇ, ਲੱਖਾਂ ਪੈਂਡੇ ਗਾਹੁਣੇ ਨੇ

ਵੱਡੇ-ਵੱਡੇ ਕੰਮ ਅਸੀਂ, ਕਰਕੇ ਦਿਖਾਉਣੇ ਨੇ

 

ਡਿੱਗ-ਡਿੱਗ ਅਜੇ ਭਾਵੇਂ ਚੱਲਣਾ ਹਾਂ ਸਿੱਖਦੇ

ਆਉਣ ਵਾਲਾ ਕੱਲ੍ਹ ਸਾਡਾ, ਤਾਰੇ ਹਾਂ ਭਵਿੱਖ ਦੇ

ਤੇ ਅੱਗੇ-ਅੱਗੇ ਵਧੀ ਜਾਣਾ, ਰਾਹ ਰੁਸ਼ਨਾਉਣੇ ਨੇ

ਨਿੱਕੇ-ਨਿੱਕੇ

 

ਊਚ-ਨੀਚ ਦੀਆਂ ਸਭ ਕੰਧਾਂ ਤੋੜ ਦੇਵਾਂਗੇ

ਏਕਤਾ ਦੀ ਲੜੀ ਵਿਚ ਮੋਤੀ ਜੋੜ ਦੇਵਾਂਗੇ

ਸੱਚੇ-ਸੁੱਚੇ ਪਿਆਰ ਵਾਲੇ ਗੀਤ ਬੜੇ ਗਾਉਣੇ ਨੇ

ਨਿੱਕੇ-ਨਿੱਕੇ..

 

ਦਿਲਾਂ ਵਿਚ ਜਿਹੜੇ ‘ਰਾਜੀ’ ਜ਼ਹਿਰ ਘੋਲੀ ਜਾਂਦੇ ਨੇ

ਭੋਲੇ-ਭਾਲੇ ਲੋਕਾਂ ਦਾ ਜੋ, ਖ਼ੂਨ ਡੋਲੀ ਜਾਂਦੇ ਨੇ

ਉਨ੍ਹਾਂ ਨੂੰ ਵੀ ਜ਼ਿੰਦਗੀ ਦੇ, ਮੁੱਲ ਸਮਝਾਉਣੇ ਨੇ

ਨਿੱਕੇ-ਨਿੱਕੇ ...

Post a Comment

0 Comments