ਕੁਰਸੀ, ਕਲਮ, ਕਿਤਾਬ
Kursi Kalam Kitab
ਕੁਰਸੀ, ਕਲਮ, ਕਿਤਾਬ ਨੂੰ, ਕਦੇ ਨਾ ਲਾਈਏ ਪੈਰ
ਕਰੋ ਇਨ੍ਹਾਂ ਦੀ ਕਦਰ ਜੋ, ਉਸਦੀ ਸੱਤੇ ਖ਼ੈਰ
ਮਿਹਨਤ ਕੋਲੇ ਸਫਲਤਾ, ਆਉਂਦੀ ਛਾਲਾਂ ਮਾਰ
ਡਿੱਗ ਡਿੱਗ ਜਿਹੜਾ ਉੱਠਦਾ, ਬਣਦਾ ਸ਼ਾਹ ਸਵਾਰ
ਤੰਦਰੁਸਤੀ ਦੇ ਵਾਸਤੇ, ਕਰੋ ਸਵੇਰ ਦੀ ਸੈਰ
ਕੁਰਸੀ...
ਨੀਵਾਂ ਹੋ ਕੇ ਜਿੱਤਿਆ, ਜਾਵੇ ਕੁੱਲ ਜਹਾਨ
ਸੱਚੀ ਦੌਲਤ ਖੱਟਦਾ, ਏਦਾਂ ਦਾ ਇਨਸਾਨ
ਮਿੱਠੇ ਬੋਲ ਜੋ ਬੋਲਦਾ, ਮੁੱਕਣ ਸਾਰੇ ਵੈਰ
ਕੁਰਸੀ ...
‘ਰਾਜੀ’ ਭਲੇ ਇਨਸਾਨ ਦੀ, ਸਦਾ ਜਗਤ ਨੂੰ ਲੋੜ
ਇਸ ਦੁਨੀਆਂ ਨੂੰ ਆਣ ਕੇ, ਦੇਣ ਨਵਾਂ ਜੋ ਮੋੜ
ਸਭ ਨੂੰ ਆਪਣਾ ਮੰਨਦੇ ਕੋਈ ਨਾ ਸਮਝਣ ਗ਼ੈਰ
ਕੁਰਸੀ…

0 Comments