Punjabi Kavita - Poem "Mukda Pani" "ਮੁੱਕਦਾ ਪਾਣੀ" ਪੰਜਾਬੀ ਕਵਿਤਾ for kids and Students in Punjabi Language.

 

ਮੁੱਕਦਾ ਪਾਣੀ 
Mukda Pani

 

ਇਸ ਪਾਣੀ ਨੇ ਮੁੱਕ ਜਾਣਾ ਏ

ਸਭ ਰੁੱਖਾਂ ਨੇ ਸੁੱਕ ਜਾਣਾ ਏ

ਇਹ ਸਫ਼ਰ ਤੇਰੀ ਵੀ ਜ਼ਿੰਦਗੀ ਦਾ

ਅਧਵਾਟੇ ਹੀ ਰੁਕ ਜਾਣਾ ਏ

 

ਇਕ ਪਾਸੇ ਪੂਜਦਾ ਨਦੀਆਂ ਨੂੰ

ਕਰੇਂ ਦੂਜੇ ਪਾਸੇ ਬਦੀਆਂ ਨੂੰ

ਪਾਣੀ ਵਿਚ ਜ਼ਹਿਰਾਂ ਘੋਲ ਰਿਹਾ

ਹਰ ਖ਼ਾਬ ਤੇਰਾ ਟੁੱਟ ਜਾਣਾ ਏ

ਇਸ ਪਾਣੀ ਨੇ

 

ਬਣੂੰ ਧਰਤੀ ਵਾਂਗ ਉਜਾੜਾ ਦੇ

ਨਾ ਬਚਣੇ ਰੁੱਖ ਪਹਾੜਾਂ ਦੇ

ਉਸ ਕਲ-ਕਲ ਕਰਦੇ ਝਰਨੇ ਨੇ

ਬੜੀ ਜਲਦੀ ਕਰ ਚੁੱਪ ਜਾਣਾ ਏ

ਇਸ ਪਾਣੀ ਨੇ...

 

ਰਾਜੀ’ ਹੁਣ ਦੁੱਖ ਇਹ ਕਿੰਜ ਸਹੀਏ?

ਉਨ੍ਹਾਂ ਮਾਪਿਆਂ ਨੂੰ ਹੁਣ ਕੀ ਕਹੀਏ

ਜਿਨ੍ਹਾਂ ਆਪਣੇ ਜਾਏ ਬੱਚਿਆਂ ਦੇ

ਰਾਹੀਂ ਟੋਇਆ ਪੁੱਟ ਜਾਣਾ ਏ

ਇਸ ਪਾਣੀ ਨੇ

Post a Comment

0 Comments