Punjabi Kavita - Poem "ਉੱਡਦੇ-ਉੱਡਦੇ ਬੱਦਲਾਂ ਉੱਤੇ " ਪੰਜਾਬੀ ਕਵਿਤਾ for kids and Students in Punjabi Language.

 

ਉੱਡਦੇ-ਉੱਡਦੇ ਬੱਦਲਾਂ ਉੱਤੇ 

 

ਉੱਡਦੇ-ਉੱਡਦੇ ਬੱਦਲਾਂ ਉੱਤੇ, ਦਿਲ ਕਰਦਾ ਏ ਕਰਾਂ ਸਵਾਰੀ

ਜੰਗਲ, ਪਰਬਤ, ਪੰਛੀ, ਨਦੀਆਂ, ਲੱਗੂ ਧਰਤੀ ਬਹੁਤ ਪਿਆਰੀ

 

ਜਦ ਧਰਤੀ 'ਤੇ ਦੇਖਾਂ ਸੋਕਾ

ਝੱਟ ਬੱਦਲਾਂ ਨੂੰ ਲਾਵਾਂ ਹੋਕਾ

ਗੜ-ਗੜ ਕਰਕੇ ਮੀਂਹ ਵਰਸਾਓ,

ਫੁੱਲਾਂ ਦੀ ਸੁੱਕ ਰਹੀ ਕਿਆਰੀ

ਉੱਡਦੇ-ਉੱਡਦੇ….

 

ਇਕ ਹਵਾ ਦਾ ਬੁੱਲਾ ਆਵੇ

ਕਿਧਰੇ ਦੂਰ ਉਡਾ ਲੈ ਜਾਵੇ

ਉੱਪਰੋਂ ਤਾਂ ਇਕ ਦਿਸੇਗੀ ਦੁਨੀਆਂ,

ਰੰਗਾਂ ਦੀ ਇਹ ਭਰੀ ਪਟਾਰੀ

ਉੱਡਦੇ-ਉੱਡਦੇ ..

 

ਨਿੱਕੇ ਬੱਚੇ ਹੋ ਕੇ ਨੰਗੇ

ਲਾਉਣਗੇ ਮੀਂਹ ਦੇ ਵਿਚ ਦੁੜੰਗੇ

ਸਾਰੀ ਦੁਨੀਆਂ ਨੱਚੀ ਜਾਵੇ,

ਹੋਵੇ ਕੁਦਰਤ ਜਿਵੇਂ ਮਦਾਰੀ

ਉੱਡਦੇ-ਉੱਡਦੇ..

 

ਧੁੱਪ ਵਿਚ ਰੋੜੀ ਕੁੱਟਣ ਮਾਵਾਂ

ਬੱਦਲਾਂ ਨੂੰ ਕਹਾਂ ਕਰਿਓ ਛਾਵਾਂ

‘ਰਾਜੀ’ ਕੁਦਰਤ ਵੰਡਦੀ ਹੋਵੇ,

ਝੱਟ ਲੈ ਲਈਏ ਖ਼ੁਸ਼ੀ ਉਧਾਰੀ

ਉੱਡਦੇ ਉੱਡਦੇ...

Post a Comment

0 Comments