ਲਾਲ, ਪੀਲੇ, ਨੀਲੇ ਫੁੱਲ ਹਨ ਇਸ
Lal, Pile, Nile Phul Han Is
ਲਾਲ, ਪੀਲੇ, ਨੀਲੇ ਫੁੱਲ, ਪੱਤ ਹਰੇ-ਹਰੇ ਨੇ
ਮਹਿਕਾਂ ਨਾਲ ਚਾਰੇ ਪਾਸੇ, ਪਏ ਭਰੇ-ਭਰੇ ਨੇ
ਦੱਸਦੇ ਇਹ ਫੁੱਲ ਸਾਨੂੰ, ਖਿੜ ਖਿੜ ਹੱਸਣਾ
ਜ਼ਿੰਦਗੀ ਜਿਊਣ ਦਾ ਹੈ, ਰਾਜ਼ ਇਨ੍ਹਾਂ ਦੱਸਣਾ
ਤੋੜਨ ਦੀ ਗੱਲ ਜਦੋਂ, ਸੁਣੀ ਫੁੱਲ ਡਰੇ ਨੇ
ਲਾਲ, ਪੀਲੇ...
ਕਰਕੇ ਤਿਆਰੀ ਪੂਰੀ ਮਾਲੀ ਨੇ ਉਗਾਏ ਨੇ
ਦੂਰੋ-ਦੂਰੋਂ ਬੀਜ ਇਨ੍ਹਾਂ, ਫੁੱਲਾਂ ਦੇ ਮੰਗਾਏ ਨੇ
ਲੱਗੇ ਕਿੰਨੇ ਸੋਹਣੇ ਗੱਲਾਂ, ਕਹਿਣ ਤੋਂ ਪਰ੍ਹੇ ਨੇ
ਲਾਲ, ਪੀਲੇ...
ਨਿੱਕੇ-ਵੱਡੇ ਸਾਰਿਆਂ ਨੂੰ, ਫੁੱਲ 'ਵਾਜਾਂ ਮਾਰਦੇ
ਮਿੱਠੇ-ਮਿੱਠੇ ਗੀਤ ‘ਰਾਜੀ’ ਰਹਿੰਦੇ ਨੇ ਉਚਾਰਦੇ
ਧਰਤੀ ਦੀ ਗੋਦ ਵਿਚ, ਮੋਤੀ ਪਏ ਧਰੇ ਨੇ
ਲਾਲ, ਪੀਲੇ…

0 Comments