Punjabi Kavita - Poem "Jungle De Vich Rukh Hazara" "ਜੰਗਲ ਦੇ ਵਿਚ ਰੁੱਖ ਹਜ਼ਾਰਾਂ " ਪੰਜਾਬੀ ਕਵਿਤਾ for kids and Students in Punjabi Language.

 

ਜੰਗਲ ਦੇ ਵਿਚ ਰੁੱਖ ਹਜ਼ਾਰਾਂ 
Jungle De Vich Rukh Hazara

 

ਪੰਛੀ ਬੈਠੇ ਬੰਨ੍ਹ ਕਤਾਰਾਂ

ਜੰਗਲ ਦੇ ਵਿਚ ਰੁੱਖ ਹਜ਼ਾਰਾਂ

 

ਕੋਇਲ ਗੀਤ ਸੁਰੀਲੇ ਗਾਵੇ

ਮੋਰ ਦੇਖ ਲਓ ਪੈਲਾਂ ਪਾਵੇ

ਫੁੱਲ ਵੀ ਲੈ ਕੇ ਆਏ ਬਹਾਰਾਂ

ਜੰਗਲ ਦੇ ਵਿਚ

 

ਉੱਡਦੀਆਂ-ਉੱਡਦੀਆਂ ਦੂਰੋਂ ਆਈਆਂ

ਚੋਗਾ ਬੋਟਾਂ ਲਈ ਲਿਆਈਆਂ

ਚਿੜੀਆਂ, ਘੁੱਗੀਆਂ ਅਤੇ ਗੁਟਾਰਾਂ

ਜੰਗਲ ਦੇ ਵਿਚ..

 

ਇੱਲ, ਨੀਲਕੰਠ, ਘੋਗੜ ਕਾਂ

ਮਾਨਣ ਰੁੱਖ ਦੀ ਠੰਢੀ ਛਾਂ

ਬੁਣੇ ਆਲ੍ਹਣਾ ਦਸਤਕਾਰਾਂ

ਜੰਗਲ ਦੇ ਵਿਚ

 

ਪੰਛੀ ਹੋਰ ਵੀ ਬੇਸ਼ੁਮਾਰ

ਰਾਜੀ’ ਸੋਹਣਾ ਇਹ ਸੰਸਾਰ

ਉੱਡਣ ਕੂੰਜਾਂ ਦੀਆਂ ਡਾਰਾਂ

ਜੰਗਲ ਦੇ ਵਿਚ

Post a Comment

0 Comments