Punjabi Kavita-Poem "Kele Da Chilka" "ਕੇਲੇ ਦਾ ਛਿਲਕਾ" ਪੰਜਾਬੀ ਕਵਿਤਾ for kids and Students in Punjabi Language.

 

ਕੇਲੇ ਦਾ ਛਿਲਕਾ 

Kele Da Chilka

 

ਇਕ ਬੰਦੇ ਨੇ ਕੇਲਾ ਖਾ ਕੇ

ਛਿਲਕਾ ਸੁੱਟਿਆ ਰਾਹ ਵਿਚ ਜਾ ਕੇ

ਰਸਤੇ ਵਿਚ ਇਕ ਰਾਹੀ ਆਇਆ

ਅਚਨਚੇਤ ਉਸ ਪੈਰ ਟਿਕਾਇਆ

ਡਿੱਗ ਪਿਆ ਉਹ ਬਾਜ਼ੀ ਪਾ ਕੇ

ਇਕ ਬੰਦੇ ਨੇ ...

 

ਰਾਹੀ ਦੇ ਕਈ ਸੱਟਾਂ ਵੱਜੀਆਂ

ਚਾਰ ਚੁਫੇਰੇ ਭੀੜਾਂ ਲੱਗੀਆਂ

ਲੈ ਗਏ ਡਾਕਟਰ ਕੋਲ ਉਠਾ ਕੇ

ਇਕ ਬੰਦੇ ਨੇ ...

 

ਟੀਕੇ, ਟਾਂਕੇ ਅਤੇ ਦਵਾਈ

ਕਿਸੇ ਦੀ ਭੁੱਲ ਨੇ ਬਿਪਤਾ ਪਾਈ

ਸਭ ਨੂੰ ਗੀਤ ਸੁਣਾਵੋ ਜਾ ਕੇ

ਛਿਲਕਾ ਇੰਜ ਨਾ ਸੁੱਟੋ ਖਾ ਕੇ

Post a Comment

0 Comments