ਦਿਨ ਨਤੀਜੇ ਦਾ
Din Natije Da
ਜਦੋਂ ਨਤੀਜੇ ਦਾ ਦਿਨ ਆਇਆ
ਕੁਝ ਬੱਚਿਆਂ ਦਾ ਦਿਲ ਘਬਰਾਇਆ
ਸਾਲ ਦੀ ਮਿਹਨਤ ਦਾ ਫਲ ਮਿਲਣਾ
ਕੁਝ ਨੇ ਰੋਣਾ, ਕੁਝ ਨੇ ਖਿਲਣਾ
ਮੈਡਮ ਜੀ ਜਦ ਬੋਲਣ ਲੱਗੇ
ਦਿਲ ਕਈਆਂ ਦੇ ਡੋਲਣ ਲੱਗੇ
ਇਕ ਬੱਚੀ ਨੂੰ ਸੱਦ ਕੇ ਕੋਲੇ
ਮੈਡਮ ਸ਼ਾਬਾਸ਼ ਦੇ ਕੇ ਬੋਲੇ:
“ਇਹ ਬੱਚੀ ਹੀ ਫਸਟ ਹੈ ਆਈ
ਸਭ ਨੇ ਦੱਬ ਕੇ ਤਾੜੀ ਲਾਈ
ਘਰ ਜਾ ਕੇ ਉਸ ਖ਼ੁਸ਼ੀ ਸੁਣਾਈ
ਮਾਂ ਧੀ ਤੇਰੀ, ਫਸਟ ਹੈ ਆਈ
ਮਾਂ ਤੋਂ ਖ਼ੁਸ਼ੀ ਨਾ ਜਾਏ ਸਮਾਈ
ਜ਼ਰੂਰ ਬਣੂ ਕੁਝ ਮੇਰੀ ਜਾਈ
ਐਵੇਂ ਧੀ ਨੂੰ ਰਹੀ ਸਾਂ ਕੋਸ
ਅੱਜ ਅੰਮੜੀ ਨੂੰ ਆਈ ਹੋਸ਼

0 Comments