ਮੇਰੀ ਦਾਦੀ 

Meri Dadi

ਮੇਰੀ ਦਾਦੀ ਕਿੰਨੀ ਚੰਗੀ ਏ

ਉਹਦੀ ਉਮਰ ਬਥੇਰੀ ਲੰਬੀ ਏ

 

ਰੋਂਦੇ ਨੂੰ ਚੁੱਪ ਕਰਾਉਂਦੀ ਏ

ਕਦੇ ਗੋਦੀ ਚੁੱਕ ਖਿਡਾਉਂਦੀ ਏ

 

ਜਦ ਰਾਤੀਂ ਨੀਂਦ ਨਾ ਆਉਂਦੀ ਏ

ਫਿਰ ਕੋਈ ਬਾਤ ਸੁਣਾਉਂਦੀ ਏ

 

 

ਸਭ ਤੋਂ ਪਹਿਲਾਂ ਉਠ ਖੜਦੀ ਏ

ਨਿੱਤ ਤੜਕੇ ਬਾਣੀ ਪੜ੍ਹਦੀ ਏ

 

ਫਿਰ ਗੁਰੂ ਦਵਾਰੇ ਜਾਂਦੀ ਏ

ਮੈਨੂੰ ਪ੍ਰਸ਼ਾਦ ਖਵਾਂਦੀ ਏ

 

ਗਾਉਂਦੀ ਕਦੇ ਮਿੱਠੀ ਲੋਰੀ ਏ

ਲੋਰੀ ਗੰਨੇ ਦੀ ਪੋਰੀ ਏ

 

ਉਹ ਖਾਣ ਨੂੰ ਚੀਜ਼ਾਂ ਵੰਡਦੀ ਏ

ਬੱਚਿਆਂ ਦੀਆਂ ਖ਼ੈਰਾਂ ਮੰਗਦੀ ਏ

 

ਰੱਬ ਕੋਲੇ ਅਰਜ਼ ਗੁਜ਼ਾਰੀ ਏ

ਮੇਰੀ ਦਾਦੀ ਬਹੁਤ ਪਿਆਰੀ ਏ

 

ਦਾਦੀ ਦੀ ਉਮਰ ਵਧਾ ਦੇਵੇ

ਮੇਰੇ ਦਿਲ ਦੀ ਰੀਝ ਪੁਗਾ ਦੇਵੇ