Punjabi Kavita - Poem "Janam Din Manaiya" "ਜਨਮ ਦਿਨ ਮਨਾਇਆ " ਪੰਜਾਬੀ ਕਵਿਤਾ for kids and Students in Punjabi Language.

 
ਜਨਮ ਦਿਨ ਮਨਾਇਆ 
Janam Din Manaiya

 

ਦੋ ਬੱਚਿਆਂ ਨੇ ਆਪੋ ਆਪਣਾ ਜਨਮ ਦਿਨ ਮਨਾਇਆ

ਇਕ ਜਗਾਈਆਂ ਮੋਮਬੱਤੀਆਂ, ਪਰ ਦੂਜੇ ਪੌਦਾ ਲਾਇਆ

 

ਇਕ ਬੱਚੇ ਨੇ ਕੇਕ ਕੱਟਿਆ, ਕੀਤਾ ਖ਼ਰਚ ਫਜ਼ੂਲ

ਦੂਜਾ ਕਹਿੰਦਾ ਇਹ ਗੱਲ ਮੈਨੂੰ ਬਿਲਕੁਲ ਨਹੀਂ ਕਬੂਲ

ਇਕ ਕੀਤਾ ਪ੍ਰਦੂਸ਼ਨ, ਦੂਜੇ ਵਾਤਾਵਰਨ ਬਚਾਇਆ

ਦੋ ਬੱਚਿਆਂ ਨੇ...

 

ਇੱਕ ਬੱਚੇ ਨੇ ਜਿੱਦ ਪੁਗਾ ਕੇ, ਤੋਹਫ਼ੇ ਦੀ ਕਰੀ ਮੰਗ

ਦੂਜੇ ਬਾਲ ਨੇ ਮਾਂ ਬਾਪ ਨੂੰ, ਕੀਤਾ ਨਹੀਂਓਂ ਤੰਗ

ਧਰਤੀ ਮਾਂ ਦਾ ਆਪਣੇ ਸਿਰ ਤੋਂ ਕਿਸਨੇ ਕਰਜ਼ ਚੁਕਾਇਆ ?

ਦੋ ਬੱਚਿਆਂ ਨੇ ...

 

ਇਕ ਬੱਚੇ ਨੇ ਡੀ.ਜੇ. ਲਾਇਆ ਘਰੇ ਬੁਲਾ ਕੇ ਹਾਣੀ

ਦੂਜਾ ਬਾਲਕ ਉਸ ਪੌਦੇ ਨੂੰ, ਪਾ ਰਿਹਾ ਸੀ ਪਾਣੀ

ਆਪੇ ਦੱਸੋ ਦੋਵਾਂ ਵਿਚੋਂ ਕਿਸਨੇ ਪੁੰਨ ਕਮਾਇਆ ?

ਦੋ ਬੱਚਿਆਂ ਨੇ ...

 

ਦੋਵੇਂ ਬੱਚੇ ਵੱਡੇ ਹੋਏ ਆਪਣੀ ਉਮਰ ਦੇ ਨਾਲ

ਉਹ ਪੌਦਾ ਹੁਣ ਰੁੱਖ ਬਣ ਗਿਆ, ਬੀਤ ਗਏ ਕੁਝ ਸਾਲ

ਕੇਕ, ਡੀ.ਜੇ. ਤੇ ਤੋਹਫ਼ਿਆਂ ਵਾਲਾ ਬੱਚਾ ਅੱਜ ਪਛਤਾਇਆ

ਦੋ ਬੱਚਿਆਂ ਨੇ ...

Post a Comment

0 Comments