Punjabi Kavita - Poem "Is Mitti Di Soh Hai Mennu" "ਇਸ ਮਿੱਟੀ ਦੀ ਸੌਂਹ ਹੈ ਮੈਨੂੰ " ਪੰਜਾਬੀ ਕਵਿਤਾ for kids and Students in Punjabi Language.

 
ਇਸ ਮਿੱਟੀ ਦੀ ਸੌਂਹ ਹੈ ਮੈਨੂੰ 
Is Mitti Di Soh Hai Mennu

 

ਇਸ ਮਿੱਟੀ ਦੀ ਸੌਂਹ ਹੈ ਮੈਨੂੰ

ਜਿਊਂਦਾ ਨਾ ਹੁਣ ਛੱਡਣਾ ਤੈਨੂੰ

ਤੈਥੋਂ ਬਦਲਾ ਲੈਣਾ

ਤੇਰਾ ਰਾਜ ਫਰੰਗੀਆ

ਬਹੁਤੀ ਦੇਰ ਨਾ ਰਹਿਣਾ

 

ਚਾਰ-ਚੁਫੇਰੇ ਵਿਛੀਆਂ ਲਾਸ਼ਾਂ

ਕੀਤੀਆਂ ਯੋਧੇ ਨੇ ਅਰਦਾਸਾਂ

ਸਹਿ ਲਿਆ ਏ ਜ਼ੁਲਮ ਬਥੇਰਾ

ਹੋਰ ਨਹੀਂ ਹੁਣ ਸਹਿਣਾ

ਤੇਰਾ ਰਾਜ...

 

ਬੇਦੋਸ਼ਾਂ ਦੇ ਖ਼ੂਨ ਦੀ ਹੋਲੀ

ਬੇਰਹਿਮੀ ਦੇ ਨਾਲ ਤੂੰ ਖੇਲੀ

ਇਹ ਚੰਗਿਆੜਾ ਭਾਂਬੜ ਬਣਨਾ

ਸਾੜ ਲੰਡਨ ਨੂੰ ਲੈਣਾ ਤੇ

ਰਾ ਰਾਜ...

 

ਜਿੱਥੇ ਮਰਜ਼ੀ ਭੱਜ ਵੈਰੀਆ

ਲਵਾਂਗਾ ਤੈਨੂੰ ਲੱਭ ਵੈਰੀਆ

ਤੇਰੇ ਜ਼ੁਲਮੀ ਰਾਜ ਨੇ ਦੇਖੀਂ

ਕਿੰਨੀ ਜਲਦੀ ਢਹਿਣਾ

ਤੇਰਾ ਰਾਜ..

Post a Comment

0 Comments