ਜੱਗ ਵਿਚ ਖੱਟਣ ਜੋ
Jag Vich Khatan Jo
ਜੱਗ ਵਿਚ ਖੱਟਣ ਜੋ ਬਦਨਾਮੀ
ਉਨ੍ਹਾਂ ਦੀ ਕੋਈ ਭਰੇ ਨਾ ਹਾਮੀ
ਜਿਹੜੇ ਹੱਥੀਂ ਮਿਹਨਤ ਕਰਦੇ
ਵਿਹਲੇ ਬੈਠ ਕੇ ਢਿੱਡ ਨਾ ਭਰਦੇ
ਉਨ੍ਹਾਂ ਨੂੰ ਸਭ ਕਰਨ ਸਲਾਮੀ
ਜੱਗ ਵਿਚ…
ਨਾਲ ਵਤਨ ਦੇ ਪਿਆਰ ਜਿਨ੍ਹਾਂ ਦਾ
ਸਿਦਕ ਨਾ ਡੋਲੇ ਕਦੇ ਉਨ੍ਹਾਂ ਦਾ
ਭਾਵੇਂ ਪਵੇ ਉਠਾਉਣੀ ਹਾਨੀ
ਜੱਗ ਵਿਚ ...
ਉੱਚਾ ਰੱਖਦੇ ਜੋ ਚਰਿੱਤਰ
ਲੋਕੀਂ ਬਣਦੇ ਉਸ ਦੇ ਮਿੱਤਰ
ਦੁਨੀਆਂ ਉਨ੍ਹਾਂ ਦੀ ਦੀਵਾਨੀ
ਜੱਗ ਵਿਚ...
ਜੀਣਾ ਆਪਣਾ ਸੀਸ ਉਠਾ
ਕੇ ਜਿੰਦ ਨੂੰ ਚੰਗੇ ਕਾਰਜ ਲਾ ਕੇ
ਇਥੇ ਰਹਿ ਜਾਊ ਕੋਈ ਨਿਸ਼ਾਨੀ
ਜੱਗ ਵਿਚ...

0 Comments