Punjabi Kavita-Poem "Himmat " "ਹਿੰਮਤ " ਪੰਜਾਬੀ ਕਵਿਤਾ for kids and Students in Punjabi Language.

 

ਹਿੰਮਤ 
Himmat 

ਹਿੰਮਤੀ ਪਹੁੰਚ ਗਏ ਚੰਨ ਉੱਤੇ

ਆਲਸੀ ਰਹਿਣ ਘਰਾਂ ਵਿਚ ਸੁੱਤੇ

 

ਜਿਹੜੇ ਮੁਸ਼ਕਿਲ ਤੋਂ ਨਾ ਡਰਦੇ

ਓਹੀ ਕੰਮ ਅਨੋਖੇ ਕਰਦੇ

ਮੌਜਾਂ ਮਾਣਦੇ ਨੇ ਹਰ ਰੁੱਤੇ

ਹਿੰਮਤੀ...

 

ਓਹੀ ਉੱਚੀਆਂ ਮੰਜ਼ਿਲਾਂ ਪਾਉਂਦੇ

ਜਿਹੜੇ ਸੌਂ ਕੇ ਵੀ ਨਾ ਸੌਂਦੇ

ਰਹਿੰਦੇ ਨਾਲ ਲਗਨ ਦੇ ਜੁੱਟੇ

ਹਿੰਮਤੀ…

 

ਕੀਤੀ ਮਿਹਨਤ ਰੰਗ ਲਿਆਉਂਦੀ

ਸਾਡੀ ਕਿਸਮਤ ਨੂੰ ਚਮਕਾਉਂਦੀ

ਮਿਹਨਤੀ ਖ਼ੁਸ਼ੀਆਂ ਖੇੜੇ ਲੁੱਟੇ

ਹਿੰਮਤੀ...

Post a Comment

0 Comments