Punjabi Kavita - Poem "Vaar Gaye Zindgani" "ਵਾਰ ਗਏ ਜ਼ਿੰਦਗਾਨੀ " ਪੰਜਾਬੀ ਕਵਿਤਾ for kids and Students in Punjabi Language.

 

ਵਾਰ ਗਏ ਜ਼ਿੰਦਗਾਨੀ 
Vaar Gaye Zindgani

 

ਵਾਰ ਗਏ ਜ਼ਿੰਦਗਾਨੀ ਉਹ ਦੇਸ਼ ਵਾਸਤੇ

ਕਰ ਗਏ ਨੇ ਕੁਰਬਾਨੀ ਉਹ ਦੇਸ਼ ਵਾਸਤੇ

 

ਉਨ੍ਹਾਂ ਦਾ ਵੀ ਦਿਲ ਕਰਦਾ ਸੀ

ਸੋਹਣੀ ਜ਼ਿੰਦਗੀ ਜੀਵਣ ਦੇ ਲਈ

ਪਰ ਅਣਖੀ ਮਜ਼ਬੂਰ ਬੜੇ ਸੀ

ਘੁੱਟ ਸਬਰਾਂ ਦਾ ਪੀਵਣ ਦੇ ਲਈ

ਦੇ ਗਏ ਯਾਦ ਨਿਸ਼ਾਨੀ ਉਹ ਦੇਸ਼ ਵਾਸਤੇ

 ਵਾਰ ਗਏ….

 

ਕਦੇ ਗ਼ੁਲਾਮੀ ਸਹਿੰਦੀਆਂ ਨਾ ਉਹ

ਜਾਗਦੀਆਂ ਨੇ ਜੋ ਜਮੀਰਾਂ

ਪੈਰੀਂ ਚਾਹੇ ਬੇੜੀਆਂ ਲੱਗਣ

ਭਾਵੇਂ ਜਕੜਨ ਹੱਥ ਜੰਜ਼ੀਰਾਂ

ਦੂਜਾ ਨਾ ਕੋਈ ਸਾਨੀ, ਉਹ ਦੇਸ ਵਾਸਤੇ

ਵਾਰ ਗਏ

 

ਗੋਰੇ ਨੇ ਲਲਕਾਰ ਸੁਣੀ ਜਦ

ਲੰਡਨ ਤੀਕਰ ਹਿੱਲੀਆਂ ਤਾਰਾਂ

ਕਹਿੰਦੇ ਹੁਣ ਤਾਂ ਭੱਜਣਾ ਪੈਣਾ

ਤੁਰੇ ਭਾਰਤੀ ਬੰਨ੍ਹ ਕਤਾਰਾਂ

ਜਨਤਾ ਹੋਈ ਦੀਵਾਨੀ, ਹੁਣ ਦੇਸ਼ ਵਾਸਤੇ

ਵਾਰ ਗਏ ...

Post a Comment

0 Comments