Punjabi Kavita - Poem "Dharti Kolo Chuk Nahi Hona" "ਧਰਤੀ ਕੋਲੋਂ ਚੁੱਕ ਨੀ ਹੋਣਾ " ਪੰਜਾਬੀ ਕਵਿਤਾ for kids and Students in Punjabi Language.

 

ਧਰਤੀ ਕੋਲੋਂ ਚੁੱਕ ਨੀ ਹੋਣਾ 
Dharti Kolo Chuk Nahi Hona

 

ਧਰਤੀ ਮਾਂ ਦੀ ਸੁਣੋ ਪੁਕਾਰ

ਹੋਰ ਨਾ ਪਾਵੋ ਇਸ 'ਤੇ ਭਾਰ

ਕਾਹਤੋਂ ਟੋਇਆ ਪੁੱਟਦੇ ਹੋ, ਆਪਣੀ ਬਰਬਾਦੀ ਦਾ

ਧਰਤੀ ਕੋਲੋਂ ਚੁੱਕ ਨੀ ਹੋਣਾ, ਭਾਰ ਅਬਾਦੀ ਦਾ

 

ਨ੍ਹੇਰੀ ਗੁਫ਼ਾ 'ਚ ਰਹਿੰਦਾ ਰਹਿੰਦਾ ਮਹਿਲਾਂ ਦੇ ਵਿਚ ਆ ਗਿਆ

ਕਿੰਨੇ ਜੰਗਲ, ਪਰਬਤ, ਨਦੀਆਂ ਦੇਖੋ ਬੰਦਾ ਖਾ ਗਿਆ

ਭਰਨਾ ਪਊ ਹਰਜਾਨਾ ਇਸਨੂੰ ਕਰੀ ਖ਼ਰਾਬੀ ਦਾ

ਧਰਤੀ ਕੋਲੋਂ ...

 

ਬੰਦੇ ਉੱਤੇ ਬੰਦਾ ਚੜ੍ਹਿਆ ਭੀੜਾਂ ਵਿਚ ਬਾਜ਼ਾਰਾਂ ਦੇ

ਹਸਪਤਾਲ ਵੀ ਭਰੇ ਪਏ ਨੇ, ਅੱਜ ਕੱਲ੍ਹ ਨਾਲ ਬਿਮਾਰਾਂ ਦੇ

ਕਿਸੇ ਦੇ ਕੋਲ ਨਾ ਰਿਹਾ ਜਿਊਣਾ, ਠਾਠ ਨਵਾਬੀ ਦਾ

ਧਰਤੀ ਕੋਲੋਂ ...

 

ਧਰਤੀ, ਅੰਬਰ, ਸਾਗਰ ਗਾਹੇ, ਕਰੀਆਂ ਖੋਜਾਂ ਨਵੀਆਂ ਨੇ

ਪਾਣੀ ਤੇ ਹਵਾ ਦੂਸ਼ਿਤ ਹੋ ਗਏ, ਸੋਚੋ ਕਿਥੇ ਕਮੀਆਂ ਨੇ

ਕਾਹਤੋਂ ਪੁੱਠਾ ਅਰਥ ਸਮਝਿਆ, ਤੁਸੀਂ ਆਜ਼ਾਦੀ ਦਾ

ਧਰਤੀ ਕੋਲੋਂ ...

 

ਗੋਲੂ, ਭੋਲੂ, ਟੀਂਡਾ, ਸੀਂਡਲ ਸੌਂਦੇ ਭੁੱਖੇ ਭਾਣੇ ਬਈ

ਵੱਡਾ ਟੱਬਰ ਲੱਖ ਸਿਆਪੇ, ਮੁੱਕੇ ਰਹਿੰਦੇ ਦਾਣੇ ਬਈ

ਚਿਹਰੇ ਉਤੋਂ ਨੂਰ ਉਡ ਗਿਆ, ਰੰਗ ਗੁਲਾਬੀ ਦਾ

ਧਰਤੀ ਕੋਲੋਂ

Post a Comment

0 Comments