ਵਿੱਦਿਆ
Vidhya
ਚਾਰ ਚੁਫੇਰੇ ਚਰਚਾ ਗੂੰਜੀ
ਵਿੱਦਿਆ ਹੈ ਅਨਮੋਲ ਪੂੰਜੀ
ਜਿਸ ਨੇ ਵੀ ਇਹ ਗਹਿਣਾ ਪਾਇਆ
ਉਸਦਾ ਜੀਵਨ ਹੈ ਰੁਸ਼ਨਾਇਆ
ਇਸਦੀ ਸ਼ਕਤੀ ਬੜੀ ਹੀ ਡੂੰਘੀ
ਵਿੱਦਿਆ…
ਵਿੱਦਿਆ ਨਾਲ ਜੋ ਕਰੇ ਪਿਆਰ
ਜ਼ਿੰਦਗੀ ਵਿਚ ਆ ਜਾਏ ਸੁਧਾਰ
ਨਫ਼ਰਤ ਜਾਂਦੀ ਦਿਲ 'ਚੋਂ ਹੂੰਝੀ
ਵਿੱਦਿਆ...
ਪੜ੍ਹੇ ਲਿਖੇ ਦਾ ਹੈ ਸਤਿਕਾਰ
ਹਰ ਥਾਂ ਬੰਦਾ ਪਾਏ ਪਿਆਰ
ਇਸਦੇ ਹੱਥ ਜੀਵਨ ਦੀ ਕੁੰਜੀ
ਵਿੱਦਿਆ ..
ਬੰਦਾ ਹੈ ਜੋ ਪੜ੍ਹਿਆ ਲਿਖਿਆ
ਕਦੇ ਨਹੀਂ ਉਹ ਮੰਗਦਾ ਭਿਖਿਆ
ਖੋਜ ਸੱਚ ਦੀ ਉਸ ਨੇ ਢੂੰਡੀ
ਵਿੱਦਿਆ…
ਪੁਸਤਕਾਂ ਵੱਲ ਜੋ ਦੇਣ ਧਿਆਨ
ਪੜ੍ਹਕੇ ਲੋਕੀਂ ਬਣਨ ਮਹਾਨ
ਖ਼ੁਸ਼ੀਆਂ ਦੀ ਖੁੱਲ੍ਹ ਜਾਏ ਕੁੰਡੀ
ਵਿੱਦਿਆ…
0 Comments