ਹਵਾ ਪਾਣੀ ਬਿਨਾਂ
Hawa Pani Bina
ਸਾਂਭ ਲਈਏ ਵੇਲਾ ਦੁੱਖ ਜਰਿਆ ਨਾ ਜਾਵੇਗਾ
ਹਵਾ ਪਾਣੀ ਬਿਨਾਂ ਕੁਝ ਕਰਿਆ ਨਾ ਜਾਵੇਗਾ
ਬਰਫ਼ਾਂ ਦੇ ਬਣੇ ਜੋ ਪਹਾੜ ਸੁੱਕ ਜਾਣਗੇ
ਸਾਗਰਾਂ ਦੇ ਪਾਣੀ ਬਹੁਤ ਉੱਚੇ ਉੱਠ ਜਾਣਗੇ
ਡੁੱਬ ਜਾਣੇ ਸ਼ਹਿਰ ਜਦੋਂ, ਤਰਿਆ ਨਾ ਜਾਵੇਗਾ
ਹਵਾ ਪਾਣੀ ਬਿਨਾਂ….
ਕਾਲਾ ਜ਼ਹਿਰੀ ਧੂੰਆਂ ਸਾਡੇ ਅੰਬਰ ਨੂੰ ਖਾ ਗਿਆ
ਪੱਤਣਾਂ ਦਾ ਸੋਕਾ ਭੂਮੀ ਬੰਜਰ ਬਣਾ ਗਿਆ
ਖ਼ਾਲੀ ਹੋਏ ਖੂਹਾਂ ਨੂੰ ਤਾਂ ਭਰਿਆ ਨਾ ਜਾਵੇਗਾ
ਹਵਾ ਪਾਣੀ ਬਿਨਾਂ….
ਲੱਗਣਗੇ ਰੋਗ ਲੱਖਾਂ, ਰਹੀ ਸਾਫ਼ ਹਵਾ ਨਾ
ਹੋਵੇਗਾ ਇਲਾਜ ਕਿਵੇਂ, ਬਣੀ ਜੀਹਦੀ ਦਵਾ ਨਾ
ਦੁੱਖਾਂ ਦਾ ਪਹਾੜ ਮੋਢੇ ਧਰਿਆ ਨਾ ਜਾਵੇਗਾ
ਹਵਾ ਪਾਣੀ ਬਿਨਾਂ ..
ਲਲਤੋਂ ਦਾ ‘ਰਾਜੀ” ਕਹੇ ਬਣੋ ਅਣਭੋਲ ਨਾ
ਕੁਦਰਤ ਵਿਚ ਰਹਿਣਾ ਕੋਈ ਸਮਤੋਲ ਨਾ
ਬੱਦਲਾਂ ਤੋਂ ਧਰਤੀ 'ਤੇ ਵਰ੍ਹਿਆ ਨਾ ਜਾਵੇਗਾ
ਹਵਾ ਪਾਣੀ ਬਿਨਾਂ….
0 Comments