ਬਸਤੇ ਦਾ ਬੜਾ ਭਾਰ ਜੀ
Baste Da Bada Bhar Ji
ਕੁਝ ਤਰਸ ਕਰੋ ਸਰਕਾਰ ਜੀ
ਸਾਡੇ ਬਸਤੇ ਦਾ ਬੜਾ ਭਾਰ ਜੀ
ਘਰੋਂ ਪੜ੍ਹਨ ਨੂੰ ਮਾਪੇ ਕੱਢ ਦਿੰਦੇ
ਸਾਨੂੰ ਗੱਡਿਆਂ ਵਾਂਗੂੰ ਲੱਦ ਦਿੰਦੇ
ਕਦੇ ਕਰਿਓ ਸੋਚ ਵਿਚਾਰ ਜੀ
ਸਾਡੇ ਬਸਤੇ ਦਾ...
ਜਿਵੇਂ ਕੁਲੀ ਬੋਝ ਨਿੱਤ ਚੁੱਕਦੇ ਨੇ
ਸਾਡੇ ਮੋਢੇ ਰਹਿੰਦੇ ਦੁਖਦੇ ਨੇ
ਇਹ ਬਚਪਨ ਕਰੇ ਪੁਕਾਰ ਜੀ
ਸਾਡੇ ਬਸਤੇ ਦਾ...
ਅਸੀਂ ਪੜ੍ਹਦੇ-ਪੜ੍ਹਦੇ ਥੱਕ ਜਾਈਏ
ਨਾ ਮੁੱਕਣ ਕਿਤਾਬਾਂ ਅੱਕ ਜਾਈਏ
ਇਹ ਸਾਨੂੰ ਕਰਨ ਬਿਮਾਰ ਜੀ
ਸਾਡੇ ਬਸਤੇ ਦਾ...
ਸਾਨੂੰ ਵਕਤ ਮਿਲੇ ਨਾ ਹੱਸਣ ਦਾ
ਨਾ ਖੇਡਣ, ਟੱਪਣ, ਨੱਸਣ ਦਾ
ਕਿਉਂ ਪਏ ਸਕੂਲੋਂ ਮਾਰ ਜੀ
ਸਾਡੇ ਬਸਤੇ ਦਾ…
ਕੋਈ ਪੜ੍ਹਨ ਦਾ ਲੱਭੋ ਢੰਗ ਨਵਾਂ
ਚੜ੍ਹ ਕੋਮਲ ਮਨਾਂ ਤੇ ਰੰਗ ਨਵਾਂ
ਕਹੇ ‘ਰਾਜੀ’ ਲੱਖ ਲੱਖ ਵਾਰ ਜੀ
ਸਾਡੇ ਬਸਤੇ ਦਾ…
0 Comments