ਵਿੱਦਿਆ ਦਾ ਇਹ ਬਾਗ਼
Vidhya Da eh Baagh
ਜਿਸ ਧਰਤੀ ਦਾ ਪੀਤਾ ਪਾਣੀ
ਰੱਜ ਕੇ ਮਹਿਕ ਫੁੱਲਾਂ ਦੀ ਮਾਣੀ
ਸੋਹਣਾ ਵਿੱਦਿਆ ਦਾ ਇਹ ਬਾਗ਼ ਹਮੇਸ਼ਾ ਖਿੜਿਆ ਰਹੇ
ਜੀਹਦੀ ਆਇਆ ਕਰੂ ਨਿੱਤ ਯਾਦ, ਹਮੇਸ਼ਾ ਖਿੜਿਆ ਰਹੇ
ਚਾਨਣ ਵੰਡਿਆ ਨ੍ਹੇਰੇ ਦੂਰ ਭਜਾਏ ਨੇ
ਇਹ ਅਧਿਆਪਕ ਜਾਣੇ ਨਹੀਂ ਭੁਲਾਏ ਨੇ
ਜਿਨ੍ਹਾਂ ਸਿਰ 'ਤੇ ਸਜਾਇਆ ਤਾਜ, ਹਮੇਸ਼ਾ ਖਿੜਿਆ ਰਹੇ
ਜੀਹਦੀ ਆਇਆ ਕਰੂ...
ਨੱਚਦੇ, ਟੱਪਦੇ ਚਾਵਾਂ ਦੇ ਨਾਲ ਆਉਂਦੇ ਸਾਂ
'ਕੱਠੇ ਰਲ ਕੇ ਗੀਤ ਬਥੇਰੇ ਗਾਉਂਦੇ ਸਾਂ
ਕੋਈ ਖ਼ੁਸ਼ੀਆਂ ਵਾਲਾ ਰਾਗ, ਹਮੇਸ਼ਾ ਛਿੜਿਆ ਰਹੇ
ਜੀਹਦੀ ਆਇਆ ਕਰੂ….
ਜਿੱਦਾਂ ਲੋਕੀਂ ਮੋਹ ਕਰਦੇ ਨੇ ਮਾਵਾਂ ਦਾ
ਚੇਤਾ ਆਇਆ ਕਰਨਾ ਇਹਨਾਂ ਥਾਵਾਂ ਦਾ
ਜੀਹਦੇ ਰੋਜ਼ ਆਉਣਗੇ ਖ਼ਾਬ, ਹਮੇਸ਼ਾ ਖਿੜਿਆ ਰਹੇ
ਜੀਹਦੀ ਆਇਆ ਕਰ…..
0 Comments