ਛੁੱਟੀਆਂ ਦਾ ਕੰਮ
Chutiyan Da Kam
ਛੁੱਟੀਆਂ ਚਾਵਾਂ ਨਾਲ ਮਨਾਇਓ
ਪਰ ਨਾ ਆਪਣਾ ਫਰਜ਼ ਭੁਲਾਇਓ
ਕੰਮ ਯਾਦ ਰੱਖਣਾ
ਕੰਮ ਬਿਨਾਂ ਪਊ ਕੁੱਟ ਦਾ ਸਵਾਦ ਚੱਖਣਾ !
ਜਿਹੜਾ ਕੰਮ ਨਾ ਕਰਕੇ ਆਊ
ਮੁਰਗਾ ਬਣ ਕੇ ਡੰਡੇ ਖਾਊ
ਸੁਣੋ ਕੰਨ ਖੋਲ੍ਹ ਕੇ
ਕੰਮ ਛੁੱਟੀਆਂ ਦਾ ਦੱਸ ਦਿੱਤਾ ਸਾਰਾ ਬੋਲ ਕੇ…
ਛੁੱਟੀਆਂ ਹੋਈਆਂ ਪੂਰੀਆਂ ਚਾਲ਼ੀ
ਬਹੁਤੀ ਕਰਨੀ ਨਹੀਓਂ ਕਾਹਲੀ
ਲਿਖਣਾ ਪੂਰਾ ਸਾਫ਼ ਹੈ
ਜੀਹਨੇ ਲਿਖਿਆ ਨਾ ਸੋਹਣਾ ਹੋਣਾ ਨਹੀਂ ਮਾਫ਼ ਹੈ….
ਭਾਵੇਂ ਭੂਆ ਕੋਲੇ ਜਾਵੋ
ਚਾਹੇ ਮਾਸੀ ਕੋਲੇ ਜਾਵੋ
ਨੂੰ ਸਭ ਖੁੱਲ੍ਹ ਪੂਰੀ ਹੈ
ਪਰ ਬਾਕੀ ਚੀਜ਼ਾਂ ਪਿੱਛੋਂ ਪੜ੍ਹਨਾ ਜ਼ਰੂਰੀ ਹੈ….
0 Comments