ਵੱਡਾ ਟੱਬਰ
Vadda Tabbar
ਏਨੇ ਬੱਚੇ ਪਾਟੇ ਕੱਪੜੇ ਤੇੜ ਇਕੱਲੀਆਂ ਨਿੱਕਰਾਂ ਨੇ
ਵੱਡਾ ਟੱਬਰ ਲੱਖ ਸਿਆਪੇ, ਖਾ ਲੈਣੀ ਜਿੰਦ ਫ਼ਿਕਰਾਂ ਨੇ
ਛੋਟਾ ਵਿਹੜਾ, ਕੱਚਾ ਕੋਠਾ, ਕਿੱਥੇ ਮੰਜੇ ਡਾਹੁਣਗੇ ?
ਜੇ ਕੋਈ ਘਰੇ ਪ੍ਰਾਹੁਣਾ ਆ ਜੇ, ਕਿੱਥੇ ਉਸ ਨੂੰ ਪਾਉਣਗੇ ?
ਘਰੇ ਗ਼ਰੀਬੀ, ਅੱਤ ਦੀ ਗਰਮੀ, ਝੱਲਣ ਦੁਪਹਿਰੇ ਸਿਖਰਾਂ ਦੇ
ਵੱਡਾ ਟੱਬਰ ...
ਇਕ ਕਮਾਵੇ ਟੱਬਰ ਖਾਵੇ ਕਿਵੇਂ ਗੁਜ਼ਾਰਾ ਚੱਲੇਗਾ ?
ਔਖਾ ਹੈ ਢਿੱਡ ਭਰਨਾ ਯਾਰੋ, ਹੁਣ ਤਾਂ ‘ਕੱਲੇ ‘ਕੱਲੇ ਦਾ
ਫੁੱਲ ਗ਼ੁਲਾਬ ਦਾ ਸੁੱਕਦਾ ਜਾਵੇ, ਆਸੇ ਪਾਸੇ ਕਿੱਕਰਾਂ ਨੇ
ਵੱਡਾ ਟੱਬਰ…
ਇਕ ਮਹਿੰਗਾਈ ਅੱਤ ਮਚਾਈ, ਕਿੱਦਾਂ ਬੱਚੇ ਪੜ੍ਹਾਉਣਗੇ
ਦੇਸ਼ ਕਰੇਗਾ ਕਿੰਜ ਤਰੱਕੀ, ਯੋਗਦਾਨ ਕੀ ਪਾਉਣਗੇ ?
ਚੇਤੰਨ ਹੋਵੋ, ਚਰਚੇ ਛੇੜੋ, ਵਧਦੀ ਵਸੋਂ ਦੇ ਜ਼ਿਕਰਾਂ ਦੇ
ਵੱਡਾ ਟੱਬਰ ...
ਦੁੱਖੜੇ ਢੋਂਦਾ ਟੱਬਰ ਜ਼ਿੰਦਗੀ ਰਿਹਾ ਗੁਜ਼ਾਰ ਹੈ
ਪਾਉਂਦਾ ਹੈ ਸੁਖ ਉਹੀ ਜੀਹਦਾ ਅੱਜ ਛੋਟਾ ਪਰਿਵਾਰ ਹੈ
ਚੰਗੇ ਰਹਿਗੇ ਟੱਬਰ ਸੀਮਤ ਰੱਖੇ ਜਿਹੜੇ ਮਿੱਤਰਾਂ ਨੇ
ਵੱਡਾ ਟੱਬਰ…


0 Comments