Punjabi Kavita/Poem "Sada Desh Hai Mahan" "ਸਾਡਾ ਦੇਸ਼ ਹੈ ਮਹਾਨ" for kids and Students in Punjabi Language.

 ਸਾਡਾ ਦੇਸ਼ ਹੈ ਮਹਾਨ 
Sada Desh Hai Mahan



ਸਾਡਾ ਦੇਸ਼ ਹੈ ਮਹਾਨ

ਸਾਨੂੰ ਦੇਸ਼ ਉੱਤੇ ਮਾਨ

ਅੱਜ ਹਾਂ ਅਸੀਂ ਤਾਂ ਭਾਵੇਂ ਛੋਟੇ-ਛੋਟੇ ਬਾਲ

ਵੱਡੇ ਹੋ ਕੇ ਕਰਨੀ ਹੈ ਦੇਸ਼ ਦੀ ਸੰਭਾਲ

ਅਸੀਂ ਦੇਸ਼ ਦੇ ਸਿਪਾਹੀ, ਅਸੀਂ ਦੇਸ਼ ਦੇ ਜਵਾਨ 

ਸਾਡਾ ਦੇਸ਼ ਹੈ ਮਹਾਨ...


ਰਲ-ਮਿਲ ਅਮਨਾਂ ਦੇ ਗਾਉਣੇ ਅਸਾਂ ਗੀਤ

ਪਾਉਣਾ ਹੈ ਪਿਆਰ ਗੂਹੜੀ ਪਾਉਣੀ ਹੈ ਪ੍ਰੀਤ 

ਰੰਗ ਰੂਪ ਨੇ ਅਨੇਕ, ਪਰ ਅਸੀਂ ਹਾਂ ਸਮਾਨ

ਸਾਡਾ ਦੇਸ਼ ਹੈ ਮਹਾਨ...


ਲੱਗਦੇ ਪਿਆਰੇ ਕਿੰਨੇ ਹਰੇ-ਭਰੇ ਖੇਤ

ਸੋਹਣੇ ਨੇ ਪਹਾੜ ਇਹਦੇ ਰੰਗ ਨੇ ਅਨੇਕ

ਕਿਤੇ ਉਗਦਾ ਜਵਾਰ, ਕਿਤੇ ਉਗਦਾ ਹੈ ਧਾਨ

ਸਾਡਾ ਦੇਸ਼ ਹੈ ਮਹਾਨ...


ਦੁਨੀਆਂ 'ਚ ਇਹਦਾ ਚਮਕਾਉਣਾ ਅਸੀਂ ਨਾਂ 

ਦਿੰਦੀ ਹੈ ਅਸੀਸ ਸਾਨੂੰ ਧਰਤੀ ਇਹ ਮਾਂ

ਕੋਈ ਬਣੂੰ ਵਿਦਵਾਨ, ਕੋਈ ਬਣੂੰ ਸਾਇੰਸਦਾਨ

ਸਾਡਾ ਦੇਸ਼ ਹੈ ਮਹਾਨ


ਵੰਡਦਾ ਹਮੇਸ਼ਾ ਇਹ ਪ੍ਰੀਤਾਂ ਦੇ ਪੈਗ਼ਾਮ 

‘ਲਲਤੋਂ ਦਾ ਰਾਜੀ’ ਕਰੇ ਦੇਸ਼ ਨੂੰ ਸਲਾਮ 

ਇਹਤੋਂ ਜਾਵਾਂ ਕੁਰਬਾਨ, ਮੇਰਾ ਦੇਸ਼ ਮੇਰੀ ਜਾਨ 

ਸਾਡਾ ਦੇਸ਼ ਹੈ ਮਹਾਨ ...


Post a Comment

0 Comments