Punjabi Kavita/Poem "AIDS Buri Bimari" "ਏਡਜ਼ ਬੁਰੀ ਬਿਮਾਰੀ " for kids and Students in Punjabi Language.

 ਏਡਜ਼ ਬੁਰੀ ਬਿਮਾਰੀ 
AIDS Buri Bimari



ਕਿੱਥੋਂ ਆ ਗਈ ਬੰਦੇ ਖ਼ਾਣੀ ਏਡਜ਼ ਜਿਹੀ ਬਿਮਾਰੀ ? 

ਫਿਕਰਾਂ ਦੇ ਵਿਚ ਪਾ ਦਿੱਤੀ ਏ, ਜਿਸਨੇ ਦੁਨੀਆਂ ਸਾਰੀ


ਵੱਡੇ-ਵੱਡੇ ਸਾਇੰਸਦਾਨ ਵੀ, ਹਾਰ ਗਏ ਨੇ ਇਸਦੇ ਅੱਗੇ 

ਉਹ ਤਾਂ ਖੋਜਾਂ ਕਰਦੇ ਥੱਕ ਗਏ, ਕਹਿੰਦੇ ਕੁਝ ਵੀ ਪਤਾ ਨਾ ਲੱਗੇ 

ਇਹਦਾ ਵਿਸ਼ਾਣੂ ਰੂਪ ਆਪਣਾ ਬਦਲ ਲਵੇ ਹਰ ਵਾਰੀ 

ਕਿੱਥੋਂ ਆ ਗਈ..


ਇਹੋ ਜਿਹੀ ਬਿਮਾਰੀ ਬਾਰੇ, ਕਹਿਣ ਸਿਆਣੇ ਨਹੀਂ ਸੀ ਸੁਣਿਆ 

ਆਪਣਾ ਸਭਿਆਚਾਰ ਭੁਲਾ ਕੇ, ਐਸਾ ਰੋਗ ਤੁਸੀਂ ਖ਼ੁਦ ਚੁਣਿਆ 

ਰੁਲਦੀ ਜਾਵੇ ਸੋਹਲ ਜਵਾਨੀ, ਮੱਤ ਨਸ਼ਿਆਂ ਨੇ ਮਾਰੀ 

ਕਿੱਥੋਂ ਆ ਗਈ...


ਆਪਣਾ ਆਪ ਪਵਿੱਤਰ ਰੱਖੀਏ, ਭੈੜੇ ਰਾਹ ਤੇ ਕਦੇ ਨਾ ਜਾਈਏ

ਖ਼ੂਨ ਬੇਗਾਨਾ ਅਤੇ ਸਰਿੰਜਾਂ ਦੇਖ ਪਰਖ ਕੇ ਸਦਾ ਲਗਾਈਏ

ਇਸਦੇ ਜਾਲ ਤੋਂ ਬਚੀਏ ‘ਰਾਜੀ’ ਸਮਝੀਏ ਜ਼ਿੰਮੇਵਾਰੀ

ਕਿੱਥੋਂ ਆ ਗਈ ...


Post a Comment

0 Comments