ਸ਼ਰਾਬ ਨਾ ਤੂੰ ਪੀ ਬਾਬਲਾ !
Sharab Na Tu Pee Babla
ਘਰੇ ਬੈਠੀ ਕੰਠੇ ਜਿੱਡੀ ਧੀ ਬਾਬਲਾ !
ਛੱਡ ਦੇ ਸ਼ਰਾਬ ਨਾ ਤੂੰ ਪੀ ਬਾਬਲਾ !
ਮਿਹਣੇ ਨਿੱਤ ਮਾਰ ਕੇ ਸ਼ਰੀਕ ਲੰਘਦੇ
ਹੋਇਆ ਤੇਰੀ ਮੱਤ ਨੂੰ ਏ ਕੀ ਬਾਬਲਾ !
ਨਿੱਕਾ ਵੀਰ ਪੜ੍ਹਨੋਂ ਸਕੂਲੋਂ ਰੋਕਿਆ
ਹੁਣ ਤੋਂ ਹੀ ਕੰਮਾਂ-ਕਾਰਾਂ ਵਿਚ ਝੋਕਿਆ
ਅੰਮੜੀ ਦਾ ਲੱਗਦਾ ਨਾ ਜੀ ਬਾਬਲ ... ਛੱਡ ਦੇ ਸ਼ਰਾਬ ...
ਤੂੰ ਤਾਂ ਦਾਰੂ ਪੀ ਕੇ ਫਿਰੇਂ ਮੌਜਾਂ ਮਾਣਦਾ
ਬੀਤਦੀ ਕੀ ਬੱਚਿਆਂ 'ਤੇ ਤੂੰ ਨੀ ਜਾਣਦਾ
ਤੈਨੂੰ 'ਕੱਲੀ ਦਿਸੇ ਦਾਰੂ ਹੀ ਬਾਬਲਾ ! ... ਛੱਡ ਦੇ ਸ਼ਰਾਬ
ਕੱਚਾ ਕੋਠਾ ਹੁਣ ਸਾਡਾ ਢਹਿੰਦਾ ਜਾ ਰਿਹਾ
ਵੇਖ-ਵੇਖ ਅੱਖੋਂ ਨੀਰ ਵਹਿੰਦਾ ਜਾ ਰਿਹਾ
ਤੈਨੂੰ ਪਰਵਾਹ ਨੀ ਭੋਰਾ ਵੀ ਬਾਬਲਾ!.....ਛੱਡ ਦੇ ਸ਼ਰਾਬ
ਵੇਦੀਂ ਜਾਵੇਂ ਦਿਨੋ-ਦਿਨ ਜਾਇਦਾਦ ਤੂੰ
ਬੱਚਿਆਂ ਦੇ ਬਾਰੇ ਕੁਝ ਕਰ ਯਾਦ ਤੂੰ
ਨਸ਼ਿਆਂ ਨੇ ਕੱਖ ਛੱਡਣਾ ਨੀ ਬਾਬਲਾ !..... ਛੱਡ ਦੇ ਸ਼ਰਾਬ
ਨਸ਼ਿਆਂ ਨੇ ਤੇਰਾ ਇਹ ਸਰੀਰ ਰੋਲਤਾ
ਸਾਡੇ ਹਾਸਿਆਂ ਦੇ ਵਿਚ ਜ਼ਹਿਰ ਘੋਲਤਾ
ਲਲਤੋਂ ਦਾ ‘ਰਾਜੀ’ ਆਖੇ ਕੀ ਬਾਬਲਾ !......ਛੱਡ ਦੇ ਸ਼ਰਾਬ ...
0 Comments