Punjabi Kavita/Poem "Jyotshi" "ਜੋਤਸ਼ੀ" for kids and Students in Punjabi Language.

 ਜੋਤਸ਼ੀ 
Jyotshi



ਸੜਕ ਕਿਨਾਰੇ ਭਾਈ ਬੈਠਾ ਵੱਡੀਆਂ ਵੱਡੀਆਂ ਜਿਸਦੀਆਂ ਮੁੱਛਾਂ

ਵਹਿਮ-ਭਰਮ ਵਿਚ ਲੋਕ ਫਸੇ ਜੋ, ਉਸ ਤੋਂ ਆ ਕੇ ਲੈਂਦੇ ਪੁੱਛਾਂ


ਬੋਰੀ ਉੱਤੇ ਬੈਠਾ ਦੇਖੋ, ਮੂਰਖ ਕਿੰਜ ਬਣਾਈ ਜਾਂਦਾ 

ਸਿੱਖੇ ਸਿਖਾਏ ਤੋਤੇ ਕੋਲੋਂ, ਕਾਰਡ ਕਿੰਜ ਚੁਕਾਈ ਜਾਂਦਾ 

ਪੈਸੇ ਲੈ ਕੇ ਆਖੀ ਜਾਵੇ, ਹੋਣਗੀਆਂ ਸਭ ਪੂਰੀਆਂ ਸੁੱਖਾਂ 

ਸੜਕ ਕਿਨਾਰੇ...


ਇਧਰ-ਉਧਰ ਦੀਆਂ ਮਾਰ ਕੇ ਗੱਲਾਂ ਸਾਨੂੰ ਲੁੱਟੀ ਜਾਂਦਾ

ਇਕ ਅਮਲੀ ਦੇ ਡੋਕੇ ਮੁੱਕੇ, ਕਦੋਂ ਮਿਲਣਗੇ ਪੁੱਛੀ ਜਾਂਦਾ 

ਹੱਥ ਦੇਖ ਕੇ ਦਿਨੇ ਦਿਹਾੜੇ, ਉਹ ਤਾਂ ਕਰਦਾ ਜਾਵੇ ਲੁੱਟਾਂ 

ਸੜਕ ਕਿਨਾਰੇ...


ਆਪਣੇ ਲਈ ਤਾਂ ਰਹਿਣ ਵਾਸਤੇ, ਹੈ ਨੀ ਉਸਦੇ ਕੋਲ ਮਕਾਨ 

ਪਰ ਲੋਕਾਂ ਨੂੰ ਆਖੀ ਜਾਵੇ, ਤੁਸੀਂ ਬਣੋਗੇ ਸਭ ਧਨਵਾਨ 

ਅਨਪੜ੍ਹ ਲੋਕੀਂ ਜਾਲ 'ਚ ਫਸਦੇ, ਆਪਣੀਆਂ ਉਹ ਭਰਦਾ ਕੁੱਖਾਂ 

ਸੜਕ ਕਿਨਾਰੇ...


Post a Comment

0 Comments