ਕਿਸ਼ੋਰ
Kishore
ਫੁੱਲਾਂ ਵਾਂਗ ਖਿੜੇ ਰਹਿਣਾ ਲੋਚਦੇ ਕਿਸ਼ੋਰ
ਮੰਗਦੇ ਪਿਆਰ ਕੁਝ ਮੰਗਦੇ ਨਾ ਹੋਰ
ਇਨ੍ਹਾਂ ਦੇ ਦਿਲਾਂ 'ਚ ਲੱਖਾਂ ਉੱਠਦੇ ਸੁਆਲ
ਸਹੀ ਸੇਧ ਦੇ ਕੇ ਲਈਏ ਇਨ੍ਹਾਂ ਨੂੰ ਸੰਭਾਲ
ਉਡਣ ਪਤੰਗਾਂ ਵਾਂਗੂੰ ਟੁੱਟ’ਜੇ ਨਾ ਡੋਰ
ਫੁੱਲਾਂ ਵਾਂਗ..
ਟੋਕਾ ਟਾਕੀ ਕਿਸੇ ਦੀ ਨਾ ਕਰਨ ਪਸੰਦ
ਦੋਸਤਾਂ 'ਚ ਬਹਿ ਕੇ ਬਹੁਤ ਮਾਣਦੇ ਅਨੰਦ
ਚੜ੍ਹੀ ਰਹਿੰਦੀ ਇਨ੍ਹਾਂ 'ਤੇ ਹੈ ਵੱਖਰੀ ਹੀ ਲੋਰ
ਫੁੱਲਾਂ ਵਾਂਗ..
ਗੁੱਸੇ, ਰੋਅਬ ਨਾਲ ਕੁਝ ਵੀ ਨਾ ਆਖੀਦਾ
ਨਿੱਕੀ ਨਿੱਕੀ ਗੱਲ ਲੈਂਦੇ ਦਿਲ ਉਤੇ ਲਾ
ਸਬਰ ਇਨ੍ਹਾਂ ਦਾ ਹੁੰਦਾ ਬੜਾ ਕਮਜ਼ੋਰ
ਫੁੱਲਾਂ ਵਾਂਗ...
ਜਦੋਂ ਚੰਗੇ ਪਾਸੇ ਮਨ ਲੈਂਦੇ ਨੇ ਟਿਕਾ
ਉੱਚੇ ਉੱਚੇ ਅੰਬਰਾਂ ਨੂੰ ਹੱਥ ਲੈਂਦੇ ਲਾ
ਚੱਲਦੇ ਨੇ ‘ਰਾਜੀ’ ਮਸਤਾਨੀ ਜਿਹੀ ਤੋਰ
ਫੁੱਲਾਂ ਵਾਂਗ…
0 Comments