ਸ਼ਹੀਦ ਭਗਤ ਸਿੰਘ ਨੂੰ
Shaheed Bhagat Singh Nu
ਤੂੰ ਜਿਨ੍ਹਾਂ ਲਈ ਫਾਂਸੀ ਚੜ੍ਹਿਆ
ਆਜ਼ਾਦੀ ਲਈ ਡਟ ਕੇ ਲੜਿਆ
ਉਹ ਵਾਰਿਸ ਤੇਰੇ ਫਿਰ ਰਹੇ ਨੇ ਮਾਰੇ-ਮਾਰੇ
ਭਾਰਤ ਮਾਂ ਨੂੰ ਲੋੜ ਹੈ ਤੇਰੀ ਫੇਰ ਦੁਬਾਰੇ
ਮਿਹਨਤਕਸ਼ ਨੂੰ ਹਾਲੇ ਮਿਲਿਆ ਤਾਜ ਨਹੀਂ
ਲੁੱਟਣ ਵਾਲੇ ਆਏ ਅੱਜ ਤੱਕ ਬਾਜ਼ ਨਹੀਂ
ਉਹ ਕਾਵਾਂ ਨੇ ਫੇਰ ਨੇ ਮੁੜ ਖੰਭ ਖਿਲਾਰੇ
ਭਾਰਤ ਮਾਂ ਨੂੰ ...
ਅੱਜ ਦਾ ਕਿਰਤੀ ਵੀ ਤਾਂ ਭੁੱਖਾ ਸੌਂਦਾ ਹੈ
ਮਿਹਨਤ ਕਰਦਾ ਫਿਰ ਵੀ ਔਖਾ ਜਿਊਂਦਾ ਹੈ
ਬਹੁਤ ਮੁਸ਼ਕਲਾਂ ਸਹਿ ਰਹੇ ਦੁੱਖ ਝੱਲਦੇ ਭਾਰੇ
ਭਾਰਤ ਮਾਂ ਨੂੰ...
ਤੂੰ ਜੋ ਚਾਹੀ ਮਿਲੀ ਨਾ ਸਾਨੂੰ ਉਹ ਆਜ਼ਾਦੀ
ਬਦ ਤੋਂ ਬਦਤਰ ਹੋ ਗਈ ਹੈ ਹਾਲਤ ਸਾਡੀ
ਮਹਿਲਾਂ ਵਾਲੇ ਢਾਹ ਰਹੇ ਸਾਡੇ ਕੱਚੇ ਢਾਰੇ
ਭਾਰਤ ਮਾਂ ਨੂੰ ...
0 Comments