ਮੇਰੇ ਦਸ਼ਮੇਸ਼ ਪਿਤਾ
Mere Dashmesh Pita
ਮੇਰੇ ਦਸ਼ਮੇਸ਼ ਪਿਤਾ ਤੇਰਾ ਕੋਈ ਸਾਨੀ ਨਾ
ਦਾਨੀ ਤਾਂ ਬਹੁਤ ਹੋਏ, ਪੁੱਤਰਾਂ ਦਾ ਦਾਨੀ ਨਾ
ਛੋਟੀ ਜਿਹੀ ਆਯੂ ਸੀ, ਤੈਂ ਕਿੰਨੀ ਹਿੰਮਤ ਕੀਤੀ
ਤੇਰੇ ਹੀ ਆਖਣ ਤੇ ਬਾਬਲ ਨੇ ਸ਼ਹੀਦੀ ਦਿੱਤੀ
ਐਸੀ ਕੋਈ ਦੁਨੀਆਂ ਤੇ ਹੋਣੀ ਕੁਰਬਾਨੀ ਨਾ
ਮੇਰੇ ਦਸਮੇਸ਼ ਪਿਤਾ…
ਜ਼ਾਲਮ ਤਾਂ ਲੱਖਾਂ ਸੀ ਸਿੰਘ ਕਿੱਲਾ ਅੜ ਜਾਂਦਾ
ਖੰਡਾ ਨਾ ਰੁਕਦਾ ਸੀ, ਭਾਵੇਂ ਸਿਰ ਝੜ ਜਾਂਦਾ
ਐਸੀ ਕਿਸੇ ਹੋਰ ਕੋਲੇ, ਸ਼ਕਤੀ ਲਾਸਾਨੀ ਨਾ
ਮੇਰੇ ਦਸ਼ਮੇਸ਼ ਪਿਤਾ…
ਸੌਂ ਚੁੱਕੀਆਂ ਰੂਹਾਂ ਦੇ ਦਰਵਾਜ਼ੇ ਖੋਲ੍ਹ ਗਏ
ਪੀ ਕੇ ਘੁੱਟ ਅੰਮਿ੍ਤ ਦੀ ਮੁਰਦੇ ਵੀ ਬੋਲ ਪਏ
ਮੁਗਲਾਂ ਨੂੰ ਕਹਿ ਦਿੱਤਾ ਕਰਿਓ ਮਨਮਾਨੀ ਨਾ
ਮੇਰੇ ਦਸ਼ਮੇਸ਼ ਪਿਤਾ…
0 Comments