ਦਿਨ ਆਜ਼ਾਦੀ ਦਾ
Din Azadi Da
ਦਿਨ ਆਜ਼ਾਦੀ ਦਾ ਜਦ ਆਉਂਦਾ
ਸ਼ਹੀਦਾਂ ਦੀ ਸਾਨੂੰ ਯਾਦ ਦਿਲਾਉਂਦਾ
ਹੱਸ-ਹੱਸ ਫਾਂਸੀ ਚੜ੍ਹ ਗਏ ਸੂਰੇ
ਵਾਅਦੇ ਆਪਣੇ ਕਰ ਗਏ ਪੂਰੇ
ਸਾਨੂੰ ਮਾਣ ਉਨ੍ਹਾਂ 'ਤੇ ਆਉਂਦਾ…….ਦਿਨ ਆਜ਼ਾਦੀ ਦਾ…..
ਜੀਵਨ ਦੇਸ਼ ਦੇ ਲੇਖੇ ਲਾ ਗਏ
ਆਪਣਾ ਜੱਗ 'ਤੇ ਨਾਂ ਚਮਕਾ ਗਏ
ਜ਼ਾਲਮ ਕਹਿਰ ਗਿਆ ਸੀ ਢਾਹੁੰਦਾ….. ਦਿਨ ਆਜ਼ਾਦੀ ਦਾ ...
ਜੇਲ੍ਹਾਂ ਵਿਚ ਅੰਗਰੇਜ਼ ਨੇ ਡੱਕੇ
ਪਰ ਇਰਾਦੇ ਦੇ ਸਨ ਪੱਕੇ
ਮਰਨੋ ਕੋਈ ਨਾ ਘਬਰਾਉਂਦਾ….. ਦਿਨ ਆਜ਼ਾਦੀ ਦਾ...
ਭੁੱਲ ਨਾ ਸਕਦੀ ਉਹ ਕੁਰਬਾਨੀ
ਰੋਲ ਗਏ ਨੇ ਜੋ ਜ਼ਿੰਦਗਾਨੀ
ਉਹਨਾਂ ਦੀ ਜੱਗ ਗਾਥਾ ਗਾਉਂਦਾ…..ਦਿਨ ਆਜ਼ਾਦੀ ਦਾ
ਜਿਨ੍ਹਾਂ ਕਰਾਇਆ ਦੇਸ਼ ਆਜ਼ਾਦ
ਰੱਖੀਏ ਦਿਲ ਵਿਚ ਉਨ੍ਹਾਂ ਦੀ ਯਾਦ
ਰਹਿ ਉਹਨਾਂ ਨੂੰ ਸੀਸ ਝੁਕਾਉਂਦਾ…. ਦਿਨ ਆਜ਼ਾਦੀ ਦਾ….
ਆਪਾਂ ਰਲ੍ਹ ਕੇ ਇਹ ਪ੍ਰਣ ਕਰੀਏ
ਦੇਸ਼ ਲਈ ਜੀਣਾ ਦੇਸ਼ ਲਈ ਮਰੀਏ
‘ਰਾਜੀ’ ਸੁਖ ਵਤਨ ਦੀ ਚਾਹੁੰਦਾ…. ਦਿਨ ਆਜ਼ਾਦੀ ਦਾ...
0 Comments