ਪੜ੍ਹ ਲਿਖ ਚੰਗੇ ਵਿਦਵਾਨ ਬਣਾਂਗੇ
Padh Likh Change Vidwan Banange
ਪੜ੍ਹ ਲਿਖ ਚੰਗੇ ਵਿਦਵਾਨ ਬਣਾਂਗੇ
ਅਸੀਂ ਇਸ ਵਤਨ ਦੀ ਸ਼ਾਨ ਬਣਾਂਗੇ
ਵਿਦਿਆ ਦੇ ਨਾਲ ਜ਼ਿੰਦਗੀ ਸਵਾਂਰਾਂਗੇ
ਕਦੇ ਵੀ ਮੁਸੀਬਤਾਂ ਤੋਂ ਨਹੀਂ ਹਾਰਾਂਗੇ
ਮਾਪਿਆਂ ਦੀ ਚੰਗੀ ਸੰਤਾਨ ਬਣਾਂਗੇ
ਅਸੀਂ ਇਸ ਵਤਨ ...
ਹੱਕ ਅਤੇ ਸੱਚ ਵਾਲੇ ਰਾਹ ਚੱਲਾਂਗੇ
ਸਾਰਿਆਂ ਦੇ ਨਾਲੋਂ ਉੱਚੇ ਥਾਂ ਮੱਲਾਂਗੇ
ਜ਼ਿੰਦਗੀ ਦੇ ਅਸੀਂ ਸੁਲਤਾਨ ਬਣਾਂਗੇ
ਅਸੀਂ ਇਸ ਵਤਨ ...
ਦੇਸ਼ ਦੀ ਤਰੱਕੀ ਵਿਚ ਹਿੱਸਾ ਪਾਵਾਂਗੇ
ਰਲ-ਮਿਲ ਪਿਆਰ ਵਾਲੇ ਗੀਤ ਗਾਵਾਂਗੇ
ਲੋੜਵੰਦਾਂ ਦੀ ਤਾਂ ਜਿੰਦ ਜਾਨ ਬਣਾਂਗੇ
ਅਸੀਂ ਇਸ ਵਤਨ…


0 Comments