ਪਿਆਸਾ ਕਾਂ
Piyaasa Kaa
ਇਕ ਵਾਰ ਦੀ ਸੁਣੋ ਕਹਾਣੀ
ਜਦ ਜੰਗਲ 'ਚੋਂ ਮੁੱਕਿਆ ਪਾਣੀ
ਕਾਂ ਨੂੰ ਲੱਗੀ ਬਹੁਤ ਪਿਆਸ
ਪਾਣੀ ਉਹ ਕਰਕੇ ਤਲਾਸ਼
ਇੱਧਰ ਉੱਧਰ ਫਿਰਦਾ ਭੱਜਿਆ
ਪਰ ਉਸ ਨੂੰ ਨਾ ਪਾਣੀ ਲੱਭਿਆ
ਆਖ਼ਰ ਬੈਠਾ ਰੁੱਖ 'ਤੇ ਜਾ
ਘੜਾ ਓਸਨੂੰ ਨਜ਼ਰ ਪਿਆ
ਘੜੇ 'ਚ ਪਾਣੀ ਬਹੁਤ ਸੀ ਨੀਵਾਂ
ਕਾਂ ਨੇ ਸੋਚਿਆ ਕਿੱਦਾਂ ਪੀਵਾਂ ?
ਆਖ਼ਰ ਉਸ ਤਰਕੀਬ ਲੜਾਈ
ਖੱਬੇ-ਸੱਜੇ ਨਜ਼ਰ ਘੁਮਾਈ
ਆਸੇ ਪਾਸਿਓਂ ਕੰਕਰ ਚੁੱਕੇ
ਸਾਰੇ ਵਿਚ ਘੜੇ ਦੇ ਸੁੱਟੇ
ਘੜੇ ਦਾ ਪਾਣੀ ਉੱਪਰ ਆਇਆ
ਕਾਂ ਦੇਖ ਕੇ ਝੱਟ ਮੁਸਕਰਾਇਆ
ਪਾਣੀ ਪੀ ਉਸ ਪਿਆਸ ਬੁਝਾਈ
ਅੰਬਰੀਂ ਫੇਰ ਉਡਾਰੀ ਲਾਈ
ਕਹਿਣ ਸਿਆਣੇ ਜਿੱਥੇ ਚਾਹ
ਉਥੇ ਲੱਭ ਹੀ ਜਾਂਦਾ ਰਾਹ।
0 Comments